India
PUB-G ਖੇਡਣ ਵਾਲਿਆਂ ਵਾਸਤੇ ਖੁਸ਼ਖ਼ਬਰੀ ਲੌਂਚ ਹੋ ਰਹੀ ਹੈ FAU -G
ਅਕਸ਼ੈ ਕੁਮਾਰ ਨੇ ਦਿੱਤੀ ਇਸਦੀ ਜਾਣਕਾਰੀ ,PUB-G ਗੇਮ ਤੋਂ ਬਾਅਦ ਆ ਰਹੀ ਹੈ FAU -G ਗੇਮ

PUB-G ਗੇਮ ਤੋਂ ਬਾਅਦ ਆ ਰਹੀ ਹੈ FAU -G ਗੇਮ
ਅਕਸ਼ੈ ਕੁਮਾਰ ਨੇ ਦਿੱਤੀ ਇਸਦੀ ਜਾਣਕਾਰੀ
ਜਲਦੀ ਹੀ ਇਸਨੂੰ ਕੀਤਾ ਜਾਵੇਗਾ ਲੌਂਚ
4 ਸਤੰਬਰ : ਨੌਜਵਾਨਾਂ ਪੀੜੀ ਦਾ ਰੁਜ਼ਾਨ ਹੁਣ ਗਰਾਊਂਡ ਖੇਡਾਂ ਨੂੰ ਛੱਡ ਵੀਡੀਓ ਗੇਮ ਵਿੱਚ ਜਿਆਦਾ ਵੱਧ ਗਿਆ ਹੈ। ਅੱਜ-ਕੱਲ੍ਹ ਨੌਜਵਾਨ PUB-G ਨਾਮ ਦੀ ਵੀਡੀਓ ਗੇਮ ਬਹੁਤ ਜਿਆਦਾ ਖੇਡ ਰਹੇ,ਇਸ ਗੇਮ ਕਾਰਨ ਬਹੁਤ ਸਾਰੇ ਨੌਜਵਾਨਾਂ ਨੇ ਆਪਣੀ ਜਾਨ ਵੀ ਗਵਾਈ ਹੈ ਅਤੇ ਆਪਣਾ ਬਹੁਤ ਸਾਰਾ ਪੈਸਾ ਵੀ ਬਰਬਾਦ ਕੀਤਾ ਹੈ।PUB-G ਦੇ ਬਹੁਤ ਵੱਡੇ ਨੁਕਸਾਨ ਨੂੰ ਦੇਖਦੇ ਹੋਏ ਹੁਣ ਭਾਰਤ ਸਰਕਾਰ ਨੇ ਇਸ ਉੱਤੇ ਬੈਨ ਲਗਾ ਦਿੱਤਾ ਹੈ।
ਪਰ PUB-G ਦੇ ਬਾਅਦ ਇੱਕ ਹੋਰ ਗੇਮ ਦਾ ਨਾਮ ਸਾਹਮਣੇ ਆਇਆ ਹੈ FAU -G ,ਇਸ ਗੇਮ ਦੀ ਜਾਣਕਾਰੀ ਆਪਣੀ ਸ਼ੋਸ਼ਲ ਪੋਸਟ ਰਾਹੀਂ ਸਾਡੇ ਨਾਲ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਸਾਂਝੀ ਕੀਤੀ ਹੈ। ਅਕਸ਼ੈ ਕੁਮਾਰ ਨੇ ਕਿਹਾ ਹੈ ਕਿ ਇਹ ਇੱਕ ਮਲਟੀਪਲੇਅਰ ਐਕਸ਼ਨ ਗੇਮ ਹੈ। ਜਿਸਨੂੰ ਜਲਦੀ ਲੌਂਚ ਕੀਤਾ ਜਾਵੇਗਾ ,ਇਸ ਗੇਮ ਵਿੱਚੋਂ ਹੋਣ ਵਾਲੀ ਕਮਾਈ ਦਾ 20% ਹਿੱਸਾ ‘ਭਾਰਤ ਕੇ ਵੀਰ ਟਰੱਸਟ’ ਨੂੰ ਦਿੱਤਾ ਜਾਵੇਗਾ,ਜਿਸ ਨਾਲ ਉਹਨਾਂ ਦੀ ਮੱਦਦ ਹੋ ਸਕੇਗੀ। ਜੋ ਵੀ ਇਸ ਗੇਮ ਨੂੰ ਖੇਡੇਗਾ ਉਸਨੂੰ ਇੱਕ ਫ਼ੌਜੀ ਦੀ ਜ਼ਿੰਦਗੀ ਅਤੇ ਉਸਦੇ ਤਿਆਗ ਬਾਰੇ ਵੀ ਪਤਾ ਚੱਲੇਗਾ।
FAU -G ਗੇਮ ਦਾ ਪੂਰਾ ਨਾਮ Fearless and United :Guards ਹੈ। ਇਹ ਗੇਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਪਨੇ ‘ਆਤਮ ਨਿਰਭਰ ਭਾਰਤ’ ਕਰਕੇ ਬਣਾਈ ਜਾ ਰਹੀ ਹੈ। ਇਸਨੂੰ ਬੈਂਗਲੁਰੂ ਦੀ ਇੱਕ ਕੰਪਨੀ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਗੇਮ ਅਦਾਕਾਰ ਅਕਸ਼ੈ ਕੁਮਾਰ ਦੀ ਅਗਵਾਈ ਹੇਠ ਤਿਆਰ ਕੀਤਾ ਜਾ ਰਿਹਾ ਹੈ। ਇਸ ਗੇਮ ਨੂੰ ਜਲਦੀ ਹੀ ਲੌਂਚ ਕੀਤਾ ਜਾਵੇਗਾ।
Continue Reading