Connect with us

Punjab

ਗੁਟਕਾ ਕੰਪਨੀ ਨੇ ਸੇਲ ਵਧਾਉਣ ਲਈ ਸੁਪਾਰੀ ਦੇ ਪੈਕੇਟ ‘ਤੇ ਲਗਾਈ ਮੂਸੇਵਾਲਾ ਦੀ ਫੋਟੋ…

Published

on

ਇੱਕ ਗੁਟਕਾ ਕੰਪਨੀ ਨੇ ਵਿਕਰੀ ਵਧਾਉਣ ਲਈ ਆਪਣੇ ਸੁਪਾਰੀ ਦੇ ਪੈਕੇਟ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫ਼ੀ ਗੁੱਸਾ ਦਿਖਾਈ ਦਿੱਤਾ । ਪ੍ਰਸ਼ੰਸਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸੁਪਾਰੀ ਦੇ ਪਾਊਚ ‘ਤੇ ਸਿੱਧੂ ਮੂਸੇਵਾਲਾ ਦੀ ਫੋਟੋ ਪਾਉਣ ਵਾਲੀ ਕੰਪਨੀ ਖ਼ਿਲਾਫ਼ ਸਖ਼ਤ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਅਤੇ ਬ੍ਰਾਂਡ ਨੂੰ ਮਸ਼ਹੂਰ ਬਣਾਉਣ ਲਈ ਅਜਿਹਾ ਘਟੀਆ ਕੰਮ ਕੀਤਾ ਹੈ।

ਫੋਟੋ ਪਾ ਕੇ ਨਾਮ ਲਿਖਿਆ
ਤੰਬਾਕੂ-ਗੁਟਕਾ ਕੰਪਨੀ ਨੇ ਮੂਸੇਵਾਲਾ ਦੀ ਫੋਟੋ ਲਗਾ ਕੇ ਸੁਪਾਰੀ ਦੇ ਪਾਊਚ ਬਜ਼ਾਰ ਵਿੱਚ ਪਾਏ ਹਨ, ਜਿਸ ‘ਤੇ ਮੂਸੇਵਾਲਾ ਦਾ ਨਾਂ ਵੀ ਫੋਟੋ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਅਜਿਹਾ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਕਤਲ ਤੋਂ ਪਹਿਲਾਂ ਕੰਪਨੀ ਨੂੰ ਆਪਣੀ ਫੋਟੋ ਵਰਤਣ ਦੇ ਅਧਿਕਾਰ ਦਿੱਤੇ ਸਨ।