Amritsar
ਹਥਿਆਰਾਂ ਨਾਲ ਵੀਡੀਓ ਬਣਵਾਉਣ ਦੇ ਸ਼ੌਂਕ ਨੇ ਬੁਝਾਇਆ ਪਰਿਵਾਰ ਦਾ ਚਿਰਾਗ

ਅੰਮ੍ਰਿਤਸਰ : ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਸੈਲਫੀਆਂ ਲੈਣ ਦਾ ਸ਼ੌਕ ਕਿਸ ਕਦਰ ਖਤਰਨਾਕ ਹੋ ਸਕਦਾ ਹੈ ਇਹ ਕਦੇ ਸੋਚਿਆ ਵੀ ਨਹੀਂ ਸੀ। ਇਸ ਦੀ ਤਾਜ਼ਾ ਮਿਸਾਲ ਕੱਥੂ ਨੰਗਲ ਤੋਂ ਸਾਹਮਣੇ ਆਈ ਹੈ। ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਵਿਖੇ ਜਿੱਥੋਂ ਦੇ ਇੱਕ ਸਤਾਰਾਂ ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਹਥਿਆਰਾਂ ਨਾਲ ਵੀਡੀਓ ਬਣਾਉਂਦਿਆਂ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਚਾਰ ਦੋਸਤਾਂ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਵੀਡੀਓ ਪਾਉਣ ਲਈ ਆਪਣੇ ਚਾਚੇ ਦੀ ਲਾਇਸੈਂਸੀ ਦੋਨਾਲੀ ਲਿਆਂਦੀ ਗਈ ਸੀ ਜਿਸ ਵਿੱਚ ਗੋਲੀਆਂ ਵੀ ਸਨ, ਤੇ ਇਸ ਦੋਨਾਲੀ ਨਾਲ ਵੀਡੀਓ ਬਣਾਉਂਦਿਆਂ ਨੌਜਵਾਨ ਵਲੋਂ ਗੋਲੀ ਚੱਲ ਗਈ। ਇਹ ਗੋਲੀ ਕਰਨਦੀਪ ਸਿੰਘ ਦੇ ਜਾ ਲੱਗੀ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੇ ਦੋਸਤਾਂ ਵੱਲੋਂ ਉਸ ਦਾ ਕਤਲ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।