Punjab
ਵਿਧਾਨ ਸਭਾ ਦੇ ਸੈਸ਼ਨ ‘ਚ ਉਠਾਇਆ ਗਿਆ ਜਾਅਲੀ ਸਰਟੀਫਿਕੇਟ ਦਾ ਮੁੱਦਾ

5 ਮਾਰਚ 2024: ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ CM ਭਗਵੰਤ ਮਾਨ ਦੇ ਵਲੋਂ ਵਿਧਾਨ ਸਭਾ ਵਿੱਚ ਜਾਅਲੀ ਸਰਟੀਫਿਕੇਟਾਂ ਦਾ ਮੁੱਦਾ ਉਠਾਇਆ ਗਿਆ ਹੈ | ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਕਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਲੋਕਾਂ ‘ਤੇ ਤੁਰੰਤ ਐਕਸ਼ਨ ਹੋਵੇਗਾ ਅਤੇ ਵਿਆਜ ਸਮੇਤ ਉਨ੍ਹਾਂ ਤੋਂ ਸਾਰੀ ਤਨਖਾਹ ਵਸੂਲੀ ਜਾਏਗੀ।
CM ਮਾਨ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਨਕਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਹਨ, ਜੋ ਕਿ ਸਰਕਾਰਾਂ ਦੇ ਵਫਾਦਾਰ ਨੇ, ਕੋਈ ਜਾਅਲੀ ਸਰਟੀਫਿਕੇਟ ਬਣਾ ਕੇ ਪੁਲਿਸ ‘ਚ ਲੱਗ ਗਿਆ ਜਾਂ ਟੀਚਰ ਲੱਗ ਗਿਆ। ਅਸੀਂ ਉਸ ‘ਤੇ ਵੀ ਕਾਰਵਾਈ ਕਰ ਰਹੇ ਹਾਂ ਕਿ ਉਹ ਕਦੋਂ ਤੋਂ ਨੌਕਰੀ ‘ਤੇ ਲੱਗਿਆ, ਉਦੋਂ ਤੱਕ ਉਸ ਨੇ ਕਿੰਨੀ ਤਨਖਾਹ ਲਈ, ਉਹ ਤਨਖਾਹ ਵਿਆਜ ਸਮੇਤ ਵਾਪਸ CM ਫੰਡ ਵਿਚ ਆਵੇ।