Punjab
CRIME: ਘਰੇਲੂ ਝਗੜੇ ਨੂੰ ਲੈ ਕੇ ਕਲਯੁੱਗੀ ਨੂੰਹ ਨੇ ਸਹੁਰੇ ਨੂੰ ਦਿੱਤੀ ਇਹ ਸਜ਼ਾ

ਸੈਲਾ ਖੁਰਦ 1 ਸਤੰਬਰ 2023 : ਨੇੜਲੇ ਪਿੰਡ ਸੈਲਾ ਕਲਾਂ ਵਿੱਚ ਪਰਿਵਾਰਕ ਝਗੜੇ ਵਿੱਚ ਨੂੰਹ ਨੇ ਬਜ਼ੁਰਗ ਸਹੁਰੇ ਦੀ ਕੁੱਟਮਾਰ ਕੀਤੀ। ਕੁੱਟਮਾਰ ਕਰਨ ਨਾਲ ਉਸ ਦੇ ਸਹੁਰੇ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੋਹਣ ਸਿੰਘ ਦੀ ਪੁੱਤਰੀ ਮਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਭਰਾ ਰਵਿੰਦਰ ਸਿੰਘ ਦਾ ਵਿਆਹ ਕੁਝ ਸਮਾਂ ਪਹਿਲਾਂ ਸੁਖਵਿੰਦਰ ਕੌਰ ਨਾਲ ਹੋਇਆ ਸੀ ਅਤੇ ਉਸ ਦਾ ਡੇਢ ਸਾਲ ਦਾ ਬੇਟਾ ਹੈ ਅਤੇ ਉਸ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ | ਉਸ ਨੇ ਦੱਸਿਆ ਕਿ ਉਸ ਦੀ ਨੂੰਹ ਸੁਖਵਿੰਦਰ ਕੌਰ ਹਮੇਸ਼ਾ ਆਪਣੀ ਮਾਂ ਅਤੇ ਪਿਤਾ ਸੋਹਣ ਸਿੰਘ ਨਾਲ ਝਗੜਾ ਕਰਦੀ ਰਹਿੰਦੀ ਸੀ ਅਤੇ ਉਸ ਦੇ ਮਾਤਾ-ਪਿਤਾ ਦੀ ਕੁੱਟਮਾਰ ਵੀ ਕਰਦੀ ਸੀ।
ਉੱਥੇ ਹੀ ਉਸ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਆਪਣੇ ਲੜਕੇ ਦੀ ਕੁੱਟਮਾਰ ਕਰ ਰਹੀ ਸੀ। ਉਸ ਦੀ ਮਾਂ ਡਰ ਦੇ ਮਾਰੇ ਬਾਹਰ ਬੈਠੀ ਸੀ ਅਤੇ ਉਸ ਦਾ ਪਿਤਾ ਬਾਹਰ ਗਿਆ ਹੋਇਆ ਸੀ। ਉੱਥੇ ਹੀ ਉਸ ਨੇ ਇਹ ਵੀ ਕਿਹਾ ਕਿ ਇਸੇ ਦੌਰਾਨ ਉਸ ਦੇ ਪਿਤਾ ਨੇ ਆ ਕੇ ਆਪਣੀ ਨੂੰਹ ਨੂੰ ਆਪਣੇ ਪੋਤੇ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਉਸ ਦੀ ਭਰਜਾਈ ਸੁਖਵਿੰਦਰ ਕੌਰ ਨੇ ਉਸ ਦੇ ਲੜਕੇ ਨੂੰ ਰੋਕ ਕੇ ਉਸ ਦੇ ਸਹੁਰੇ ਸੋਹਣ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਉਸ ਦੇ ਪਿਤਾ ਸੋਹਣ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਵਾਸਦੇਵ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਸੋਹਣ ਸਿੰਘ ਦੀ ਨੂੰਹ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।