Connect with us

India

ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ

Published

on

IND VS NZ : ਟੀ-20 ਵਿਸ਼ਵ ਕੱਪ 2024 ‘ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਅੱਜ ਯਾਨੀ ਸ਼ੁੱਕਰਵਾਰ 4 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ।ਅੱਜ ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ । ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।ਦੋਵਾਂ ਵਿਚਾਲੇ ਇਹ ਮੁਕਾਬਲਾ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਹੋਵੇਗਾ।

4 ਅਕਤੂਬਰ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ। ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੀ-20 ਫਾਰਮੈਟ ‘ਚ ਭਾਰਤ ‘ਤੇ ਦਬਦਬਾ ਬਣਾਇਆ ਹੋਇਆ ਹੈ ਪਰ ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। 4 ਮੈਚਾਂ ‘ਚ ਦੋਵਾਂ ਨੇ 2-2 ਮੈਚ ਜਿੱਤੇ ਹਨ।

ਇਨ੍ਹਾਂ 4 ਮੈਚਾਂ ‘ਚੋਂ ਨਿਊਜ਼ੀਲੈਂਡ ਨੇ ਪਹਿਲੇ 2 ਮੈਚ ਜਿੱਤੇ ਸਨ। ਜੋ ਕਿ 2009 ਅਤੇ 2010 ਵਿੱਚ ਖੇਡੇ ਗਏ ਸਨ, ਜਿਸ ਵਿੱਚ 2009 ਦੇ ਸੈਮੀਫਾਈਨਲ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤ ਨੇ 2018 ਅਤੇ 2020 ਵਿੱਚ ਜਿੱਤ ਦਰਜ ਕੀਤੀ ਸੀ।

ਇਹ ਮਹਿਲਾ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਹੈ। ਭਾਰਤੀ ਮਹਿਲਾ ਟੀਮ ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੀ ਹੈ। ਭਾਰਤੀ ਟੀਮ ਗਰੁੱਪ-ਏ ਵਿੱਚ ਹੈ। ਇਸ ਗਰੁੱਪ ‘ਚ ਭਾਰਤ-ਨਿਊਜ਼ੀਲੈਂਡ ਤੋਂ ਇਲਾਵਾ ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਹਨ।

ਜਾਣੋ ਕਦੋਂ, ਕਿੱਥੇ ਹੋਵੇਗਾ ਮੈਚ……

ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਅੱਜ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਸ਼ਾਮ 4 ਅਕਤੂਬਰ 2024 ਦੀ ਸ਼ਾਮ ਨੂੰ 7:30 ਵਜੇ ਹੋਵੇਗਾ। ਇਹ ਮੈਚ ਦੁਬਈ ‘ਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ । ਜੇਕਰ ਦੁਬਈ ਜਾ ਕੇ ਤੁਸੀ ਲਾਈਵ ਨਹੀਂ ਦੇਖ ਸਕਦੇ ਹੋ ਤਾਂ ਤੁਸੀ ਇਸਨੂੰ ਭਾਰਤੀ ਪ੍ਰਸ਼ੰਸਕ ਸ਼ਾਮ 7:30 ਵਜੇ ਤੋਂ ਆਪਣੇ ਮੋਬਾਈਲ ਫੋਨ ਤੇ ਮੈਚ ਲਾਈਵ ਦੇਖ ਸਕਦੇ ਹਪੋ ।

 

ਮੋਬਾਈਲ ਫੋਨ ਤੇ ਦੇਖੋ ਲਾਈਵ

ਭਾਰਤ ਅਤੇ ਨਿਊਜ਼ੀਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦਾ ਸਟਾਰ ਸਪੋਰਟਸ ਰਾਹੀਂ ਟੀਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਟਸਟਾਰ ‘ਤੇ ਮੈਚ ਦੀ ਲਾਈਵ ਸਟ੍ਰੀਮਿੰਗ ਹੋਵੇਗੀ।

ਦੋਵਾਂ ਟੀਮਾਂ ਦੇ players…

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਰੇਣੁਕਾ ਸਿੰਘ।

ਨਿਊਜ਼ੀਲੈਂਡ: ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜ਼ੀ ਗੇਜ, ਲੀ ਤਾਹੂਹੂ, ਮੌਲੀ ਪੇਨਫੋਲਡ, ਈਡਨ ਕਾਰਸਨ, ਫ੍ਰੈਨ ਜੋਨਸ।