Punjab
ਪਟਿਆਲਾ ਦਾ ਮੇਅਰ ਨਹੀਂ ਕਰ ਸਕਿਆ ਆਪਣੀ ਪਤਨੀ ਦੀ ਕੇਅਰ
ਡਿਪਟੀ ਮੇਅਰ ਪਟਿਆਲਾ ਦੀ ਪਤਨੀ ਹੋਈ ਫ਼ਰਾਰ ,22 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਵੀ ਲਏ ਨਾਲ

ਡਿਪਟੀ ਮੇਅਰ ਪਟਿਆਲਾ ਦੀ ਪਤਨੀ ਹੋਈ ਫ਼ਰਾਰ
22 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਵੀ ਲਏ ਨਾਲ
ਮਾਨਵ ਸ਼ਰਮਾਂ ਨਾਮ ਦੇ ਨੌਜਵਾਨ ਨਾਲ ਹੋਈ ਫ਼ਰਾਰ
ਕੁਰੂਕਸ਼ੇਤਰ ਤੋਂ ਪੁਲਿਸ ਨੇ ਕੀਤਾ ਕਾਬੂ
ਗ੍ਰਿਫ਼ਤਾਰੀ ਦੇ ਬਾਅਦ ਕੇਸ ਵਿੱਚ ਆਇਆ ਨਵਾਂ ਮੋੜ
ਪਟਿਆਲਾ,5 ਸਤੰਬਰ :ਮਾਮਲਾ ਹੈ ਇਸ਼ਕ-ਮੁਸ਼ਕ ਦਾ ਅਤੇ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਲੈ ਕੇ ਹੋਇਆ ਫ਼ਰਾਰ। ਉਸਦੀ ਪ੍ਰੇਮਿਕਾ ਪਹਿਲਾ ਹੀ ਸ਼ਾਦੀ-ਸ਼ੁਦਾ ਸੀ। ਇਹ ਖ਼ਬਰ ਹੈ ਪਟਿਆਲਾ ਜਿੱਥੇ ਕਾਂਗਰਸ ਡਿਪਟੀ ਮੇਅਰ ਯੋਗਿੰਦਰ ਯੋਗੀ ਦੀ ਪਤਨੀ ਨੂੰ ਮਾਨਵ ਸ਼ਰਮਾ ਨਾਮ ਦਾ ਨੌਜਵਾਨ ਆਪਣੇ ਨਾਲ ਲੈ ਕੇ ਰਫੂਚੱਕਰ ਹੋ ਗਿਆ ਸੀ।
ਡਿਪਟੀ ਮੇਅਰ ਪਟਿਆਲਾ ਯੋਗਿੰਦਰ ਯੋਗੀ ਦੀ ਪਤਨੀ ਜਸਪ੍ਰੀਤ ਕੌਰ ਵਾਸੀ ਖਾਲਸਾ ਮੁਹੱਲਾ ਆਪਣੇ ਪ੍ਰੇਮੀ ਮਾਨਵ ਸ਼ਰਮਾਂ ਨਾਲ ਫ਼ਰਾਰ ਹੋ ਗਈ ਸੀ। ਉਹ ਆਪਣੇ ਨਾਲ 22 ਤੋਲੇ ਸੋਨਾ ਅਤੇ 1, 50000 ਰੁਪਏ ਕੈਸ਼ ਵੀ ਲੈ ਗਈ ਸੀ।ਇਸ ਦੀ ਸ਼ਿਕਾਇਤ ਡਿਪਟੀ ਮੇਅਰ ਵੱਲੋਂ ਥਾਣੇ ਵਿੱਚ ਦਰਜ ਕਰਵਾਈ ਗਈ।
ਮਾਨਵ ਸ਼ਰਮਾਂ ਨੂੰ ਕੱਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਥਾਣਾ ਕੋਤਵਾਲੀ ਵਿੱਚ ਉਸ ਨਾਲ ਪੁੱਛਗਿੱਛ ਚੱਲ ਰਹੀ ਹੈ।ਡਿਪਟੀ ਮੇਅਰ ਪਟਿਆਲਾ ਯੋਗਿੰਦਰ ਯੋਗੀ ਦੀ ਪਤਨੀ ਜਸਪ੍ਰੀਤ ਕੌਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚੋਂ ਮਾਨਵ ਸ਼ਰਮਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਕੇਸ ਵਿੱਚ ਹੁਣ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਸੀ ਵਿੱਚ ਜਸਪ੍ਰੀਤ ਕੌਰ ਤੇ ਮਾਨਵ ਸ਼ਰਮਾਂ ਪੁਲਿਸ ਦੀ ਹਿਰਾਸਤ ਵਿੱਚ ਹਨ।ਇਸ ਵੀਡੀਓ ਵਿੱਚ ਜਸਪ੍ਰੀਤ ਕੌਰ ਕਹਿ ਰਹੀ ਹੈ ਕਿ ਮੈਨੂੰ ਮਾਨਵ ਸ਼ਰਮਾਂ ਜਬਰਦਸਤੀ ਆਪਣੇ ਨਾਲ ਲੈ ਗਿਆ ਅਤੇ ਉਸਨੇ ਕੋਈ ਪੈਸੇ ਤੇ ਸੋਨਾ ਆਪਣੇ ਨਾਲ ਨਹੀਂ ਲਿਆ।
ਦੂਜੇ ਪਾਸੇ ਮਾਨਵ ਸ਼ਰਮਾ ਦਾ ਕਹਿਣਾ ਹੈ ਕਿ ਜਸਪ੍ਰੀਤ ਕੌਰ ਆਪਣੀ ਮਰਜ਼ੀ ਨਾਲ ਗਈ ਹੈ ਤੇ ਉਹਨਾਂ ਦਾ ਪਿਛਲੇ ਡੇਢ ਸਾਲ ਤੋਂ ਰਿਲੇਸ਼ਨ ਚੱਲ ਰਿਹਾ ਸੀ।
Continue Reading