Connect with us

Gurdaspur

ਕੋਰੋਨਾ ਦੌਰਾਨ ਮਦਦ ਕਰਨ ਵਾਲੇ ਨਿੱਜੀ ਹਸਪਤਾਲ ਦੇ ਸਟਾਫ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ

Published

on

ਗੁਰਦਸਪੂਰ, 30 ਜੂਨ (ਗੁਰਪ੍ਰੀਤ ਸਿੰਘ): ਕੋਰੋਨਾ ਵਾਇਰਸ ਨਾਲ ਪੂਰਾ ਦੇਸ਼ ਜੂਝ ਰਿਹਾ ਹੈ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਡਾਕਟਰਾਂ ਵਲੋਂ ਐਹਮ ਯੋਗਦਾਨ ਨਿਭਾਇਆ ਗਿਆ। ਕਈ ਐਸੇ ਨਿੱਜੀ ਹਸਪਤਾਲ ਵੀ ਹਨ ਜਿਹਨਾਂ ਨੇ ਕੋਰੋਨਾ ਵਾਇਰਸ ਦੌਰਾਨ ਸਰਕਾਰ ਦੀ ਪੂਰੀ ਮਦਦ ਕੀਤੀ ਹੈ ਉਹਨਾਂ ਵਿਚੋਂ ਹੈ ਗੁਰਦਾਸਪੁਰ ਦਾ ਅਬਰੋਲ ਮੈਡੀਕਲ ਹਸਪਤਾਲ ਜਿਹਨਾਂ ਨੇ ਕੋਰੋਨਾ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਰਕਾਰ ਦੀ ਪੁਰੀ ਮਦਦ ਕੀਤੀ ਹੈ ਅਤੇ ਸਰਕਾਰੀ ਹਸਪਤਾਲ ਗੁਰਦਾਸਪੁਰ ਨੂੰ ਇਕ ਐਮਰਜੈਂਸੀ ਵਾਰਡ ਵੀ ਦਾਨ ਕੀਤੀ ਹੈ। ਇਸ ਸੇਵਾ ਦੇ ਕਰਕੇ ਅੱਜ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅਬਰੋਲ ਹਸਪਤਾਲ ਦੇ ਪੂਰੇ ਸਟਾਫ਼ ਨੂੰ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਨਿੱਜੀ ਅਬਰੋਲ ਮੈਡੀਕਲ ਹਸਪਤਾਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਗਿਆ ਹੈ ਅਤੇ ਇਸ ਹਸਪਤਾਲ ਵਲੋਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਨੂੰ ਇਕ ਕੋਰੋਨਾ ਐਮਰਜੈਂਸੀ ਵਾਰਡ ਬਣਾ ਕੇ ਦਿਤੀ ਗਈ ਸੀ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਪੂਰੀ ਸਹੂਲਤ ਮਿਲ ਸਕੇ ਇਸ ਲਈ ਅੱਜ ਅਬਰੋਲ ਮੈਡੀਕਲ ਹਸਪਤਾਲ ਦੇ ਸਾਰੇ ਸਟਾਫ਼ ਨੂੰ ਸਨਮਾਨ ਪੱਤਰ ਦੇਕੇ ਸੰਨਮਾਣਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਅਗੇ ਵੀ ਇਹ ਨਿੱਜੀ ਹਸਪਤਾਲ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਕਰਨਗੇ।

ਇਸ ਮੌਕੇ ਅਬਰੋਲ ਮੈਡੀਕਲ ਹਸਪਤਾਲ ਦੇ ਚੇਅਰਮੈਨ ਡਾਕਟਰ ਅਜੇ ਅਬਰੋਲ ਨੇ ਕਿਹਾ ਕਿ ਉਹ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਅੱਜ ਉਹਨਾਂ ਦੇ ਸਟਾਫ ਨੂੰ ਸਨਮਾਨਿਤ ਕੀਤਾ ਹੈ ਉਹਨਾਂ ਕਿਹਾ ਕਿ ਉਹ ਅਗੇ ਵੀ ਆਪਣੇ ਪੰਜਾਬ ਦੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ ਉਹਨਾਂ ਕਿਹਾ ਕਿ ਹੁਣ ਵੀ ਉਹਨਾਂ ਨੇ ਆਪਣੇ ਹਸਪਤਾਲ ਵਿੱਚ ਕੋਰੋਨਾ ਲਈ ਇਕ ਐਮਰਜੈਂਸੀ ਵਾਰਡ ਬਣਾਈ ਹੈ ਜਿਸਦਾ ਉਦਘਾਟਨ ਵਿਧਾਇਕ ਪਾਹੜਾ ਵਲੋਂ ਕੀਤਾ ਗਿਆ ਹੈ।