Connect with us

Punjab

1 ਨਵੰਬਰ ਨੂੰ ਲੁਧਿਆਣਾ ‘ਚ ਹੋਣ ਵਾਲੀ ਬਹਿਸ ਦਾ ਨਾਮ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ”- CM ਮਾਨ

Published

on

26 ਅਕਤੂਬਰ 2023: 1 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਡਿਬੇਟ ਦਾ ਸ਼ੋਅ ਹੋਣ ਜਾ ਰਿਹਾ ਹੈ। ਇਸ ਡਿਬੇਟ ਸ਼ੋਅ ਵਿੱਚ ਵਿਰੋਧੀ ਧਿਰ ਦੇ ਆਗੂ ਸੀਐਮ ਮਾਨ ਨੂੰ ਸਵਾਲ ਕਰਨਗੇ ਅਤੇ CM ਮਾਨ ਉਨ੍ਹਾਂ ਦੇ ਜਵਾਬ ਦੇਣਗੇ। ਜਿਸ ਦਾ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਰਾਹੀਂ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਹੈ ਕਿ 1 ਨਵੰਬਰ ਨੂੰ ਲੁਧਿਆਣਾ ‘ਚ ਹੋਣ ਵਾਲੀ ਬਹਿਸ ਦਾ ਨਾਂ ਹੋਵੇਗਾ ‘ਮੈਂ ਪੰਜਾਬ ਬੋਲਦਾ ਹਾਂ’ ।

CM ਮਾਨ ਨੇ ਟਵੀਟ ਕਰ ਲਿਖਿਆ- 1 ਨਵੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ, ਜੋ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ, ਆਪਣੇ ਵਿਚਾਰ ਪੇਸ਼ ਕਰਨਗੀਆਂ। ਹਰ ਪਾਰਟੀ ਨੂੰ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ । ਸਟੇਜ ਦਾ ਸੰਚਾਲਨ ਪ੍ਰੋਫੈਸਰ ਨਿਰਮਲ ਜੌੜਾ ਜੀ ਕਰਨਗੇ। ਇਸ ਡਿਬੇਟ ਸ਼ੋਅ ਵਿੱਚ ਪੰਜਾਬੀਆਂ ਨੂੰ ਖੁੱਲਾ ਸੱਦਾ ਹੈ।