Punjab
ਝੂਠੀ ਨਿਕਲੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ਵਾਲੀ ਖ਼ਬਰ, ਉਸ ਥਾਂ ਤੇ ਹੀ ਲੱਗੀ ਹੋਈ ਸੀ ਜਿੱਥੇ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਲੱਗੀ ਹੁੰਦੀ ਸੀ ।

ਮੁੱਖ ਮੰਤਰੀ ਦਫ਼ਤਰ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੋਟੋ ਹਟਾਉਣ ਵਾਲੀ ਚੱਲੀ ਸੋਸ਼ਲ ਮੀਡੀਆ ਦੀ ਖ਼ਬਰ ਨੂੰ ਆਧਾਰ ਬਣਾ ਕੇ ਵੱਖ ਵੱਖ ਰਾਜਨੀਤਕ ਧਿਰਾਂ ਵੱਲੋਂ ਕੀਤੀ ਗਈ
ਬਿਆਨ ਬਾਜ਼ੀ ਨੂੰ ਉਸ ਸਮੇਂ ਵਿਰਾਮ ਲੱਗ ਗਿਆ, ਜਦੋਂ ਪੱਤਰਕਾਰਾਂ ਦੀ ਟੀਮ ਸਿਵਲ ਸਕੱਤਰੇਤ ਚ ਮੁੱਖ ਮੰਤਰੀ ਦੇ ਦਫਤਰ ਚ ਪੁੱਜੀ ਤਾਂ ਇੱਥੇ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਅਧਿਕਾਰੀਆਂ ਨਾਲ ਕਮੇਟੀ ਰੂਮ ਵਿੱਚ ਮੀਟਿੰਗ ਕਰ ਰਹੇ ਸਨ
ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਸ ਥਾਂ ਤੇ ਹੀ ਲੱਗੀ ਹੋਈ ਸੀ ਜਿੱਥੇ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਲੱਗੀ ਹੁੰਦੀ ਸੀ ।