Corona Virus
ਬਠਿੰਡਾ ‘ਚ ਐਕਟਿਵ ਕੇਸਾਂ ਦੀ ਗਿਣਤੀ 5 ਹੋਈ

ਬਠਿੰਡਾ, ਰਾਕੇਸ਼ ਕੁਮਾਰ, 29 ਮਈ : ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਚਪੇੜ ‘ਚ ਲੈ ਲਿਆ ਹੈ। ਜਿਸ ਕਾਰਨ ਲੋਕ ਆਪਣੇ ਘਰਾਂ ਅੰਦਰ ਬੰਦ ਹੈ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਬਠਿੰਡਾ ਜ਼ਿਲ੍ਹੇ ‘ਚ 4 ਮਰੀਜ਼ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਜਾਣਕਾਰੀ ਦੇ ਅਨੁਸਾਰ 3 ਮਰੀਜ਼ ਰਾਮਪੁਰਾਫੁਲ ਤੋਂ ਅਤੇ 1 ਭਗਤਾ ਭਾਈਕਾ ਦਾ ਹੈ। ਜਿਸਦੇ ਚਲਦਿਆਂ ਬਠਿੰਡਾ ‘ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 5 ਹੋ ਗਈ ਹੈ।