Punjab
ਪੰਜਾਬ ਦੀ ਜਨਤਾ ਭਗਵੰਤ ਦੇ ਹੱਕ ਚ ਖੜੀ ਹੈ

ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦੇ ਮੁਖ ਮੰਤਰੀ ਬਣਨ ਚਾਉਂਦਾ ਹਨ ਦੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਤੇ ਤਿੱਖਾ ਜਵਾਬ ਦੇਂਦੇ ਹੋਏ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਆਪ ਉਮੀਦਵਾਰ ਸਾਬਕਾ ਫੌਜੀ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਹ ਹਰਸਿਮਰਤ ਦੀ ਛੋਟੀ ਸੋਚ ਹੈ ਅਰਵਿੰਦ ਕੇਜਰੀਵਾਲ ਤਾ ਆਉਣ ਵਾਲੇ 2024 ਦੀਆ ਲੋਕ ਸਭਾ ਚੋਣਾਂ ਚ ਦੇਸ਼ ਦੇ ਪ੍ਰਧਾਨਮੰਤਰੀ ਦਾ ਚੇਹਰਾ ਹੋਣਗੇ | ਉਥੇ ਹੀ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪੂਰੇ ਪੰਜਾਬ ਦੇ ਹਲਕੇ ਚ ਲੋਕ ਭਗਵੰਤ ਮਾਨ ਦੇ ਸਾਫ ਅਕਸ ਨਾਲ ਜੁੜ ਰਹੇ ਹਨ ਅਤੇ ਇਸ ਦੇ ਨਾਲ ਹੀ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਭਗਵੰਤ ਮਾਨ ਤੋਂ ਬਹੁਤ ਉਮੀਦ ਹੈ ਅਤੇ ਲੋਕ ਮਾਨ ਨਾਲ ਖੜੇ ਹਨ |