Connect with us

Punjab

ਪੰਜਾਬ ਦੇ ਲੋਕਾ ਨੇ ਬੱਚਿਆ ਹੱਥ ਦਿੱਤੀ ਸਰਕਾਰ, ਕਾਨੂੰਨ ਦੀਆ ਉੱਡਿਆ ਧੱਜੀਆਂ – ਨਵਜੋਤ ਸਿੰਘ ਸਿੱਧੂ

Published

on

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਫੁਲੜਾ ਵਿਚ ਜ਼ਮੀਨੀ ਵਿਵਾਦ ਨੂੰ ਲੈਕੇ ਚਲੀ ਗੋਲੀ ਵਿਚ 4 ਵਿਅਕਤੀਆਂ ਦੀ ਹੋਈ ਮੌਤ ਪਿੰਡ ਫੁਲੜਾ ਦੀ ਸਰਪੰਚ ਲਵਲੀ ਦੇਵੀ ਦੇ ਘਰ ਵਾਲੇ ਸੁਖਰਾਜ ਸਿੰਘ ਸਮੇਤ 3 ਦੀ ਹੋਈ ਮੌਤ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ ਪਿੰਡ ਫੁਲੜਾ ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ ਹੈ ਜਿਹਨਾਂ ਨੇ ਕਾਨੂੰਨ ਦੀਆ ਧੱਜੀਆਂ ਉਡਾ ਦਿੱਤੀਆ ਹਨ

ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜਿਆਂ ਦੀ ਸਰਕਾਰ ਹੈ ਜਿੱਥੇ 2 ਬੰਦਿਆ ਨੂੰ ਦਿਨ ਦਿਹਾੜੇ ਕਰੀਬ 50 ਬੰਦੇ ਹਥਿਆਰ ਲੈਸ ਗੋਲਿਆ ਮਾਰਦੇ ਨੇ ਤੇ ਪੁਲੀਸ ਨਾਲ ਹੋਕੇ ਮਰਵਾਉਦੀ ਹੈ ਤੇ 24 ਘੰਟਿਆਂ ਬਾਦ ਵੀ ਮੁਜਰਿਮ ਕਾਬੂ ਤੋ ਬਾਹਰ ਹਨ ਸਿੱਧੂ ਨੇ ਕਿਹਾ ਜੇ ਜਲਦੀ ਹੀ ਦੋਸ਼ੀਆ ਨੂੰ ਕਾਬੂ ਨਹੀਂ ਕੀਤਾ ਤੇ ਅਸੀ ਧਰਨਾ ਲਗਾਕੇ ਰੋਸ਼ ਪ੍ਰਦਰਸਨ ਕਰਾਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ ਇਹਨਾ ਕੋਲੋ ਚੱਲ ਨਹੀਂ ਰਿਹਾ ਤੇ ਗੁਜਰਾਤ ਵਿੱਚ ਜਾਕੇ ਲੋਕਾ ਨਾਲ ਝੂਠ ਬੋਲ ਰਹੇ ਹਨ

ਇਹ ਸਰਕਾਰ ਪੂਰੀ ਤਰਾ ਫੇਲ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਕਾਗਰਸੀ ਸਰਪੰਚ ਨੂੰ ਗੋਲਿਆ ਮਾਰਿਆ ਗਿਆ ਪੁਲੀਸ 2 ਕਿਲੇ ਦੂਰ ਖੜੀ ਦੇਖ ਰਹੀ ਸੀ ਇਹ ਜੰਗਲ ਰਾਜ ਹੈ ਕਾਗਰਸ ਦੇ ਸਮੇਂ ਕਦੀ ਇਸ ਤਰਾ ਨਹੀਂ ਹੋਇਆ ਅਸੀ ਕਦੀ ਵੀ ਇਹ ਨਹੀਂ ਹੋਣ ਦਵਾਗੇ ਇਸ ਪਰਿਵਾਰ ਨੂੰ ਇਨਸਾਫ਼ ਦਵਾਕੇ ਰਹਾਂਗੇ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫੋਰਸ ਜਰੂਰ ਬਣਾਉਣ ਲੇਕਿਨ ਫਾਇਦਾ ਤਾ ਹੈ ਜੇਕਰ ਉਹ ਜਮੀਨੀ ਪੱਧਰ ਤੇ ਕੰਮ ਕਰੇ ਜਦਕਿ ਅੱਜ ਪੰਜਾਬ ਚ ਜੰਗਲ ਰਾਜ ਬਣਾਇਆ ਹੈ ਜਗਾਹ ਜਗਾਹ ਤੇ ਵਾਰਦਾਤਾਂ ਹੋ ਰਹੀਆਂ ਹਨ