Punjab
ਪੁਲਿਸ ਮੁਲਾਜ਼ਮਾਂ ਤੇ ਵਿਅਕਤੀ ਨੇ ਲਗਾਇਆ ਕਾਰਵਾਈ ਨਾ ਕਰਨ ਦਾ ਆਰੋਪ
8 ਦਸੰਬਰ 2023: ਇੱਕ ਵਿਅਕਤੀ ਦੇ ਵੱਲੋਂ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਪੁਲਿਸ ਮੁਲਾਜ਼ਮਾ ਉੱਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਵਿਅਕਤੀ ਨੇ ਕਿਹਾ ਕਿ 18 ਨਵੰਬਰ ਨੂੰ ਉਸ ਦੀ ਕਾਰ ਚੋਰੀ ਹੋ ਗਈ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਥਾਨਾ ਸ਼ਿਮਲਾਪੁਰੀ ਵਿਖੇ ਦਰਜ ਕਰਵਾਈ ਸੀ ਮਗਰ ਨਾ ਤਾਂ ਉਸ ਦਾ ਮੁਕਦਮਾ ਦਰਜ ਹੋਇਆ ਤੇ ਨਾ ਹੀ ਅੱਜ ਤੱਕ ਉਸਦੀ ਗੱਡੀ ਦਾ ਕੁਝ ਪਤਾ ਲੱਗ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਉਹ ਵਾਰ ਵਾਰ ਥਾਣੇ ਦੇ ਚੱਕਰ ਲਗਾ ਕੇ ਥੱਕ ਚੁੱਕਾ ਹੈ ਮਗਰ ਫਿਰ ਵੀ ਪੁਲਿਸ ਮੁਲਾਜ਼ਮ ਦੀ ਕੰਪਲੇਨ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ ਜਿਸ ਕਾਰਨ ਉਹ ਆਪਣੇ ਦੁੱਖੜੇ ਰੋਣ ਨੂੰ ਮਜਬੂਰ ਹੈ।