Haryana
ਡੇਰਾਬੱਸੀ ਨੇੜੇ ਮੁਬਾਰਕਪੁਰ ‘ਚ ਪੁਲੀਸ ਨੇ ਮਾਰਿਆ ਛਾਪਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਡੇਰਾਬੱਸੀ ਪੁਲਿਸ ਵੱਲੋਂ ਨਸ਼ਾ ਛੁਡਾਉਣ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਉਥੇ ਹੀ ਅੱਜ ਪੁਲੀਸ ਨੇ ਮੁਬਾਰਕਪੁਰ ‘ਚ ਬਸਤੀਆਂ ਅਤੇ ਘਰਾਂ ਵਿੱਚ ਜਾ ਕੇ ਛਾਪੇਮਾਰੀ ਕੀਤੀ।
ਦੱਸ ਦਈਏ ਕਿ ਕੱਲ੍ਹ ਪੰਜਾਬ ਦੇ CM ਭਗਵੰਤ ਮਾਨ ਇਸ ਕਲੋਨੀ ਤੋਂ ਕੁਝ ਦੂਰੀ ‘ਤੇ ਪਹੁੰਚੇ ਸਨ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਪਿਛਲੇ ਕਾਫੀ ਸਮੇਂ ਤੋਂ ਮੁਬਾਰਕਪੁਰ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਰਹੇ ਸਨ।ਲੋਕਾਂ ਨੇ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਕਿ ਇੱਥੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ।ਜਿਸ ਨੂੰ ਨੱਥ ਪਾਉਣ ਲਈ ਪੁਲਿਸ ਘਰ-ਘਰ ਗਈ|