Punjab
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾ ਆਪਣੀ ਜਾਨ ਦਾ ਖ਼ਤਰਾ ਹੀ ਸਤਾਉਂਦਾ ਰਹਿੰਦਾ ਹੈ

ਪੰਜਾਬ ਚ ਚੋਣ ਮੁਹਿੰਮ ਅਖੀਰ ਤੇ ਹੈ ਅਤੇ ਇਸ ਦੇ ਚਲਦੇ ਪੰਜਾਬ ਦੇ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਦਾਅਵਾ ਹੈ ਕਿ ਪੂਰੇ ਪੰਜਾਬ ਅਤੇ ਹਲਕਾ ਡੇਰਾ ਬਾਬਾ ਨਾਨਕ ਦਾ ਹਰ ਪੱਖ ਤੋਂ ਵਿਕਾਸ ਕੀਤਾ ਪਿੰਡਾਂ ਅਤੇ ਕਸਬਿਆਂ ਦੀ ਨੁਹਾਰ ਬਦਲੀ ਹੈ ਅਤੇ ਉਸੇ ਵਿਕਾਸ ਦੀ ਲੜੀ ਨੂੰ ਲੈਕੇ ਕਾਂਗਰਸ ਚੋਣ ਮੈਦਾਨ ਚ ਹੈ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ
ਕਿ ਪੰਜਾਬ ਅਤੇ ਖਾਸਕਰ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਮੁਖ ਉਹਨਾਂ ਦਾ ਮੁਖ ਮਕਸਦ ਹੈ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਹਲਕਾ ਡੇਰਾ ਬਾਬਾ ਨਾਨਕ ਚ ਗੰਨਾ ਖ਼ੋਜ ਕੇਂਦਰ ਸਥਾਪਿਤ ਕੀਤਾਗਿਆ ਹੈ ਜਿਸ ਨਾਲ ਆਉਣ ਵਾਲੇ ਸਮੇ ਚ ਸਰਹੱਦੀ ਇਲਾਕੇ ਦੀ ਕਿਸਾਨੀ ਨੂੰ ਵੱਡਾ ਲਾਭ ਹੋਵੇਗਾ ਉਥੇ ਹੀ ਸੁਖਜਿੰਦਰ ਰੰਧਾਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਇਕ ਦੇਸ਼ ਭਗਤ ਦੇਸ਼ ਲਈ ਜਾਨ ਦੇਣ ਨੂੰ ਤਿਆਰ ਰਹਿੰਦਾ ਹੈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾ ਆਪਣੀ ਜਾਨ ਦਾ ਖ਼ਤਰਾ ਹੀ ਸਤਾਉਂਦਾ ਰਹਿੰਦਾ ਹੈ