Punjab
ਪ੍ਰਦਰਸ਼ਨਕਾਰੀ ਨਰਸਾਂ ਨੇ ਪੀ.ਜੀ.ਆਈ ਦੇ ਗੇਟ ਅੱਗੇ ਧਰਨੇ ‘ਚ ਹੀ ਮਨਾਈ ਕਾਲੀ ਦਿਵਾਲੀ
13 ਨਵੰਬਰ 2023: ਪੀ.ਜੀ.ਆਈ ਮੇਨੇਜ਼ਮੇਂਟ ਅਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਨੌਕਰੀ ਦੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰਦੀਆਂ ਨਰਸਾਂ ਨੇ ਪੀਜੀਆਈ ਦੇ ਗੇਟ ਅੱਗੇ ਹੀ ਕਾਲੀ ਦਿਵਾਲੀ ਮਨਾਈ ਹੈ| ਓਥੇ ਹੀ ਧਰਨਾਕਾਰੀਆਂ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਪੀਜੀਆਈ ਦੇ ਗੇਟ ਦੇ ਉੱਪਰ ਹੀ ਦਿਵਾਲੀ ਦੀ ਪੂਜਾ ਕੀਤੀ|
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੇ ਸਾਰੇ ਤਿਉਹਾਰ ਇਸ ਧਰਨੇ ਦੇ ਉੱਪਰ ਹੀ ਨੰਗੇ ਹਨ ਕਰਵਾ ਚੌਥ ਦੇ ਵਰਤ ਵੀ ਅਸੀਂ ਇੱਥੇ ਹੀ ਰੱਖੇ ਸਨ ਅਤੇ ਦੁਸਹਿਰੇ ਦੀ ਪੂਜਾ ਵੀ ਅਸੀਂ ਇਸੇ ਧਰਨੇ ਉੱਪਰ ਕੀਤੀ ਸੀ ਅਤੇ ਅੱਜ ਕਾਲੀ ਦਿਵਾਲੀ ਮਨਾ ਅਸੀਂ ਪੀਜੀਆਈ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਨੂੰ ਸੁਨੇਹਾ ਦੇ ਰਹੇ ਹਾਂ ਕਿ ਸਾਨੂੰ ਸਾਡਾ ਰੁਜ਼ਗਾਰ ਵਾਪਸ ਦਿੱਤਾ ਜਾਵੇ
ਇਹ ਨਰਸਾਂ ਕੱਚੇ ਤੌਰ ਤੇ ਲੰਬੇ ਸਮੇਂ ਤੋਂ ਪੀਜੀਆਈ ਦੇ ਅੰਦਰ ਸੇਵਾਵਾਂ ਨਿਭਾ ਰਹੀਆਂ ਸਨ ਅਤੇ ਹੁਣ ਇਹਨਾਂ ਨੂੰ ਨੌਕਰੀ ਤੋਂ ਕੱਢ ਕੇ ਪੱਕੇ ਤੌਰ ਤੇ ਹੋਰ ਸਟਾਫ ਨੂੰ ਭਰਤੀ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ
ਹੁਣ ਤਕਰੀਬਨ 65 ਦਿਨਾਂ ਤੋਂ ਲਗਾਤਾਰ ਆਪਣੇ ਨੌਕਰੀ ਦੀ ਬਹਾਲੀ ਨੂੰ ਲੈ ਕੇ ਇਹ ਨਰਸਾਂ ਪੀਜੀਆਈ ਦੇ ਗੇਟ ਅੱਗੇ ਪੀਜੀਆਈ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਦੇ ਰਹੀਆਂ ਹਨ
ਲੋਕ ਆਪਣੇ ਘਰਾਂ ਦੇ ਵਿੱਚ ਦਿਵਾਲੀ ਮਨਾ ਰਹੇ ਹਨ ਪਰ ਸਾਡੇ ਤੋਂ ਸਾਡਾ ਰੁਜ਼ਗਾਰ ਖੋਹ ਲਿਆ ਹੈ ਅਤੇ ਸਾਡੇ ਘਰਾਂ ਵਿੱਚ ਹੁਣ ਕੋਈ ਖੁਸ਼ੀਆਂ ਨਹੀਂ ਅਸੀਂ ਸਾਡੀ ਦਿਵਾਲੀ ਖੁਸ਼ੀਆਂ ਨਾਲ ਨਹੀਂ ਸਗੋਂ ਗਮਗੀਨ ਮਾਹੌਲ ਵਿੱਚ ਪ੍ਰਦਰਸ਼ਨ ਕਰਦੇ ਹੋਏ ਪੀਜੀਆਈ ਦੇ ਗੇਟ ਦੇ ਉੱਪਰ ਹੀ ਮਨਾ ਰਹੇ ਹਾਂ
ਨਰਸਾਂ ਨੇ ਕਿਹਾ ਇਸ ਨੌਕਰੀ ਦੇ ਨਾਲ ਹੀ ਸਾਡਾ ਘਰ ਚੱਲਦਾ ਸੀ ਪਰ ਹੁਣ ਅਸੀਂ ਬੇਰੁਜ਼ਗਾਰ ਹੋ ਚੁੱਕੇ ਹਾਂ ਸਾਡੇ ਵਿੱਚੋਂ ਜਿਆਦਾਤਰ ਕੁੜੀਆਂ ਅਜੇ ਕੁਆਰੀਆਂ ਹਨ ਜਿਨਾਂ ਤੋਂ ਨੌਕਰੀ ਖੋਹ ਕੇ ਉਹਨਾਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ ਹੈ।*
ਜਦੋਂ ਤੱਕ ਸਾਨੂੰ ਸਾਡਾ ਰੁਜ਼ਗਾਰ ਵਾਪਸ ਨਹੀਂ ਦਿੱਤਾ ਜਾਵੇਗਾ ਉਦੋਂ ਤੱਕ ਸਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਸੰਘਰਸ਼ ਜਾਰੀ ਰਹੇਗਾ