India
ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਦਾ ਸਮਾਂ 20 ਜੂਨ ਤੋਂ ਬਦਲ ਕੇ 10 ਜੂਨ ਕੀਤਾ

ਕੋਰੋਨਾ ਵਾਇਰਸ ਦੇ ਕਾਰਨ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ। ਜਿਸ ਕਾਰਨ ਕਈ ਕਾਰੋਬਾਰ ਠੱਪ ਪਏ ਹਨ। ਕਰਫ਼ਿਊ ਕਾਰਨ ਕਿਸਾਨਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਝੋਨੇ ਦੀ ਫ਼ਸਲ ਦਾ ਸਮਾਂ ਹੈ ਜਿਸਦੀਲਵਾਈ ਲਈ ਸਰਕਾਰ ਵੱਲੋਂ 20 ਜੂਨ ਦੀ ਤਰੀਕ ਰੱਖੀ ਗਈ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਘਰ ਵਾਪਿਸ ਪਰਤ ਗਏ ਹਨ। ਇਸ ਲਈ ਸਰਕਾਰ ਨੇ ਲੈਬਰ ਦੀ ਕਮੀ ਨੂੰ ਵੇਖਦੇ ਹੋਏ ਝੋਨੇ ਦੀ ਲੁਆਈ ਦੀ ਤਰੀਕ 20 ਜੂਨ ਤੋਂ ਬਦਲ ਕੇ 10 ਜੂਨ ਕਰ ਦਿੱਤੀ ਹੈ। ਅਰਥਾਤ ਹੁਣ ਕਿਸਾਨ 10 ਜੂਨ ਤੋਂ ਝੋਨਾ ਲਗਾ ਸਕਦੇ ਹਨ।
ਇਸ ਦੇ ਨਾਲ ਹੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ।