Connect with us

Punjab

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਫਿਰ ਹੋਈ ਸਤਰਕ

Published

on

ਅਸੀਂ ਵੇਖ ਰਹੇ ਹਾਂ ਕਿ ਜਿਵੇਂ ਜਿਵੇਂ ਦੇਸ਼ ਤੇ ਦੁਨੀਆਂ ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ , ਪੰਜਾਬ ਸਰਕਾਰ ਵੀ ਪੂਰੀ ਤਰਾਂ ਸਤਰਕ ਹੁੰਦੀ ਜਾ ਰਹੀ ਹੈ
ਤੇ ਹੁਣ ਇਹ ਖਬਰ ਆਏ ਰਹੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਪੰਜਾਬ ਦੇ ਵਿੱਚ ਹਾਲਾਤ ਠੀਕ ਹਨ ਅਤੇ ਪੰਜਾਬ ਸਰਕਾਰ ਵੱਲੋ ਕੋਰੋਨਾ ਤੋਂ ਨਜਿੱਠਣ ਲਈ ਪੁਖਤਾ ਪ੍ਰਬੰਧ ਵੀ ਕਰ ਲਏ ਗਏ ਹਨ । ਤੁਹਾਨੂੰ ਦਸ ਦੇਈਏ ਕਿ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੈ ਉਹ ਕੁੱਲ 9 ਹੈ ਜਦਕਿ ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਕੋਈ ਵੀ ਕੋਰੋਨਾ ਪਾਜ਼ਿਟਿਵ ਮਰੀਜ਼ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਕੁੱਲ ਮਿਲਾਕੇ 2 ਕਰੋੜ 10 ਲੱਖ 77 ਹਜ਼ਾਰ 118 ਲੋਕਾਂ ਦੇ ਸੈਂਪਲ ਲਏ ਹਨ ਅਤੇ ਏਨਾ ਵਿੱਚੋਂ 7 ਲੱਖ 85 ਹਜ਼ਾਰ 375 ਲੋਕ ਪਾਜ਼ਿਟਿਵ ਪਾਏ ਗਏ ਹਨ ।ਸਿਹਤ ਵਿਭਾਗ ਦੇ ਵੱਲੋਂ ਕੋਰੋਨਾ ਦੇ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਰਾਜ ਦੇ ਜੋ ਸਾਰੇ ਜ਼ਿਲੇ ਹਨ ਓਨਾ ਵਿੱਚ ਕੋਰੋਨਾ ਵਾਰਡਾਂ , ਦੇਖਭਾਲ ਯੂਨਿਟਾਂ ਦੀ ਸਥਾਪਨਾ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਭਾਵੇਂ ਜ਼ਿਲ੍ਹਾ ਨੂੰ ਕੋਰੋਨਾ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਪੰਜਾਬ ਦੇ ਸਿਹਤ ਵਿਭਾਗ ‘ਚ ਸਾਰੇ ਜ਼ੋਨਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਹਰ ਪਾਜ਼ਿਟਿਵ ਮਰੀਜ਼ ਦੇ ਸੈਂਪਲ ਜ਼ਿਨੋਮ ਸਿਕਵੈਂਸਿੰਗ ਲਈ ਭੇਜੇ ਜਾਣ ਪਰ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਕਈ ਹਫ਼ਤੇ ਪਹਿਲਾਂ ਹੀ ਕੋਰੋਨਾ ਦੀ ਜਾਂਚ ਲਈ ਸੈਂਪਲਿੰਗ ਬੰਦ ਕਰਨ ’ਤੇ ਨੋਟਿਸ ਲੈਂਦੇ ਹੋਏ ਸਿਹਤ ਡਾਇਰੈਕਟੋਰੇਟ ਨੇ ਇਸ ਨੂੰ ਤੁਰੰਤ ਸ਼ੁਰੂ ਕਰਨ ਲਈ ਕਿਹਾ ਹੈ।

ਦੂਜੇ ਪਾਸੇ ਕੋਰੋਨਾ ਦੀ ਸਮੇਂ ਸਮੇਂ ਤੇ ਸਮੀਖਿਆ ਲਈ ਹਫ਼ਤਾਵਾਰੀ ਮੀਟਿੰਗ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਤੁਹਾਨੂੰ ਦਸ ਦਯਿਏ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਆਪਣੇ ਲਿਖੇ ਪੱਤਰ ‘ਚ ਕਿਹਾ ਕਿ ਕੋਰੋਨਾ ਸਬੰਧੀ ਜਾਂਚ ‘ਚ ਟੈਸਟ, ਟਰੈਕ, ‘ਟਰੀਟ, ਵੈਕਸੀਨੇਸ਼ਨ ਅਤੇ ਇਲਾਜ ਦੇ ਮੱਦੇਨਜ਼ਰ ਸਮਾਂ ਰਹਿੰਦੇ ਜਾਂਚ, ਹੋਣੀ ਚਾਹੀਦੀ ਹੈ ਅਤੇ ਆਈਸੋਲੇਸ਼ਨ ਅਤੇ ਮੈਨੇਜਮੈਂਟ ’ਤੇ ਧਿਆਨ ਦੇਣਾ ਪਵੇਗਾ। ਪੰਜਾਬ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਜ਼ਿਲ੍ਹਿਆਂ ’ਚ ਸੈਂਪਲਿੰਗ ਨੂੰ ਵਧਾਇਆ ਜਾਵੇਗਾ, ਜਿਸ ਦੀ ਗਿਣਤੀ ਜ਼ਿਲ੍ਹੇ ਦੇ ਸਾਈਜ਼ ’ਤੇ ਨਿਰਭਰ ਕਰੇਗੀ। ਇਨ੍ਹਾਂ ’ਚ 70 ਫ਼ੀਸਦੀ ਸੈਂਪਲ ਆਰ. ਟੀ. ਪੀ. ਸੀ. ਆਰ. ਪ੍ਰਣਾਲੀ ਰਾਹੀਂ ਲਏ ਜਾਣਗੇ, ਜਦੋਂਕਿ 30 ਫ਼ੀਸਦੀ ਸੈਂਪਲਪ ਰੈਪਿਡ ਐਂਟੀਜ਼ਨ ਹੋਣਗੇ। ਇਹ ਨਿਰਦੇਸ਼ ਇਕ ਅੱਧੇ ਦਿਨ ਵਿਚ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤੇ ਜਾਣਗੇ।