Punjab
ਪੰਜਾਬ ਸਰਕਾਰ ਆਪਣੇ ਮੰਤਰੀ ਦੇ ਭ੍ਰਿਸ਼ਟਾਚਾਰ ਦੇ ਘੇਰੇ ਚ ਹੈ ਅਤੇ ਉਲਟ ਭਾਜਪਾ ਤੇ ਬੇਬੁਨਿਆਦ ਆਰੋਪ ਲਗਾ ਰਹੀ ਹੈ

ਬੀਤੇ ਕਲ ਪੰਜਾਬ ਦੇ ਮੰਤਰੀ ਹਰਪਾਲ ਚੀਮਾ ਵਲੋਂ ਭਾਜਪਾ ਤੇ ਆਪ ਪਾਰਟੀ ਦੇ ਐਮਐਲਏ ਖਰੀਦਣ ਅਤੇ ਸਰਕਾਰ ਤੋੜਨ ਦੇ ਲਗਾਏ ਆਰੋਪਾਂ ਤੇ ਬਟਾਲਾ ਪਹੁਚੇ ਭਾਜਪਾ ਆਗੂ ਨੇ ਕਿਹਾ ਕਿ ਭਾਜਪਾ ਕਿਊ ਆਪ ਦੇ ਐਮਐਲਏ ਖਰੀਦੇਗੀ ਅਤੇ ਜਦਕਿ ਪੰਜਾਬ ਚ ਤਾ ਭਾਜਪਾ ਦੇ ਦੋ ਐਮਐਲਏ ਹੀ ਹਨ ਅਤੇ ਸਰਕਾਰ ਭਾਜਪਾ ਨਹੀਂ ਬਣਾ ਸਕਦੀ ਅਤੇ ਤੰਜ ਕੱਸਦੇ ਉਹਨਾਂ ਕਿਹਾ ਕਿ ਇਹਨਾਂ ਨੂੰ ਕੋਈ 25 ਰੁਪਏ ਨਾ ਦੇਵੇ ਕੋਈ ਕਰੋੜਾ ਕਿਵੇਂ ਦੇ ਸਕਦਾ ਇਹ ਸਭ ਆਰੋਪ ਬੇਬੁਨਿਯਾਦ ਹਨ ਅਤੇ ਭਾਜਪਾ ਵਲੋਂ ਇਹਨਾਂ ਆਰੋਪਾਂ ਤੇ ਸਬੂਤ ਮੰਗੇ ਗਏ ਹਨ ਜੇਕਰ ਆਪ ਆਗੂਆਂ ਵਲੋਂ ਕੋਈ ਠੋਸ ਸਬੂਤ ਨਾ ਪੇਸ਼ ਕੀਤੇ ਤਾ ਉਹਨਾਂ ਵਲੋਂ ਮਾਨਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ ਉਥੇ ਹੀ ਫਤਿਹਜੰਗ ਬਾਜਵਾ ਨੇ ਕਿਹਾ ਕਿ ਜਦਕਿ ਸਰਕਾਰ ਤਾ ਆਪਣੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਦੀ ਆਡੀਓ ਟੇਪ ਦੇ ਘੇਰੇ ਚ ਖੁਦ ਫਸੀ ਹੈ ਅਤੇ ਉਸ ਮੁਦੇ ਨੂੰ ਪਿੱਛੇ ਪਾਉਣ ਲਈ ਇਹ ਆਰੋਪ ਲਗਾ ਰਹੀ ਹੈ | ਇਸ ਦੇ ਨਾਲ ਹੀ ਰਾਜਪਾਲ ਪੰਜਾਬ ਵਲੋਂ ਸਰਹੱਦੀ ਜਿਲਿਆ ਦੇ ਦੌਰੇ ਦੌਰਾਨ ਪੰਜਾਬ ਚ ਹੋ ਰਹੀ ਨਾਜਾਇਜ਼ ਮਇੰਨਿੰਗ ਅਤੇ ਨਸ਼ੇ ਦੀ ਤਸਕਰੀ ਦੇ ਚੁਕੇ ਸਵਾਲਾਂ ਨੂੰ ਗੰਭੀਰ ਦੱਸਦੇ ਕਿਹਾਕਿ ਪੰਜਾਬ ਸਰਕਾਰ ਇਹਨਾਂ ਮੁਦਿਆਂ ਨੂੰ ਅਹਿਮ ਲਵੇ ਅਤੇ ਜਵਾਬਦੇਹੀ ਬਣੇ |