Punjab
ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਹਨ੍ਹੇਰੀ ਨੇ ਲੈ ਲਈ ਇੱਕ ਵਿਅਕਤੀ ਦੀ ਜਾਨ
PUNJAB WEATHER : ਲਗਾਤਾਰ ਵੱਧ ਰਹੀ ਗਰਮੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਬੀਤੇ ਪੰਜਾਬ ‘ਚ ਦਿਨ ਠੰਡੀਆਂ ਹਵਾਵਾਂ ਚੱਲਣ ਨਾਲ ਅਤੇ ਕੁੱਝ ਇਲਾਕਿਆਂ ‘ਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਹਰਿਆਣਾ ਅਤੇ ਪੰਜਾਬ ‘ਚ ਬੀਤੇ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ । ਵੱਧ ਤੋਂ ਵੱਧ ਤਾਪਮਾਨ 45.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਪੰਜਾਬ ‘ਚ ਸ਼ਾਮ ਸਮੇਂ ਕਈ ਥਾਈਂ ਮੀਂਹ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਹੈ।
ਇਨ੍ਹਾਂ ਸ਼ਹਿਰਾਂ ‘ਚ ਪਿਆ ਮੀਂਹ
ਪੰਜਾਬ ਵਿਚ ਅੰਮ੍ਰਿਤਸਰ, ਅਜਨਾਲਾ, ਰੋਪੜ, ਜਲੰਧਰ, ਫ਼ਿਰੋਜ਼ਪੁਰ ਆਦਿ ਖੇਤਰਾਂ ਵਿਚ ਤੇਜ਼ ਹਨੇਰੀ ਨਾਲ ਹਲਕੀ ਬਾਰਸ਼ ਹੋਈ। ਹੋਰ ਥਾਵਾਂ ‘ਤੇ ਬਦਲਵਾਈ ਬਣੀ ਹੋਈ ਹੈ ਅਤੇ ਬਹੁਤੇ ਥਾਵਾਂ ‘ਤੇ ਤੇਜ਼ ਹਨੇਰੀ ਵੀ ਆਈ ਹੈ।
ਇੱਕ ਪਾਸੇ ਗਰਮੀ ਤੋਂ ਰਾਹਤ ਦੂਸਰੇ ਪਾਸੇ ਵੱਧ ਤੋਂ ਵੱਧ ਤਾਪਮਾਨ ਕੀਤਾ ਗਿਆ ਦਰਜ..
ਹਰਿਆਣਾ ਦੇ ਫ਼ਰੀਦਾਬਾਦ ‘ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਰੂਗ੍ਰਾਮ ‘ਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਹਿਸਾਰ ‘ਚ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ‘ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ, ਅੰਬਾਲਾ ‘ਚ 42.5 ਡਿਗਰੀ ਸੈਲਸੀਅਸ ਅਤੇ ਕਰਨਾਲ ‘ਚ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਨ੍ਹੇਰੀ ਕਾਰਨ ਇਕ ਵਿਅਕਤੀ ਦੀ ਹੋਈ ਮੌਤ…
ਫਤਿਹਗੜ੍ਹ ਸਾਹਿਬ ”ਚ ਤੇਜ਼ ਹਨੇਰੀ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਚੱਲੀ ਤੇਜ ਹਨੇਰੀ ਦੇ ਕਾਰਨ ਇੱਕ ਦਰੱਖਤ ਦੇ ਨਾਲ ਬਿਜਲੀ ਦਾ ਖੰਭ ਟੁੱਟ ਗਿਆ ਜਿਸ ਦੇ ਥੱਲੇ ਆਕੇ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ, ਕਿ ਉਸਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਨੇਰੀ ਦੇ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰੱਖਤ ਬਿਜਲੀ ਦੇ ਖੰਬੇ ਤੇ ਡਿੱਗ ਗਿਆ ਅਤੇ ਇਹ ਖੰਭਾ ਉਸਦੇ ਭਰਾ ਤੇ ਡਿੱਗ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।