Connect with us

Punjab

ਅੰਮ੍ਰਿਤਸਰ ‘ਚ ਕੋਰੋਨਾ ਦੀ ਵਾਪਸੀ, ਲੰਡਨ ਤੋਂ ਆਈ ਮਹਿਲਾ ਪਾਈ ਗਈ ਕੋਰੋਨਾ ਪੌਜ਼ੇਟਿਵ

Published

on

25 ਦਸੰਬਰ 2023: ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ| ਜਿਥੇ ਲੰਡਨ ਦੀ ਰਹਿਣ ਵਾਲੀ 60 ਸਾਲਾ ਔਰਤ ਸਾਹ ਲੈਣ ਵਿੱਚ ਦਿੱਕਤ ਕਾਰਨ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਦੇ ਲਈ ਭਰਤੀ ਕਰਵਾਈ ਗਈ ਹੈ| ਇਹ ਔਰਤ ਇੱਕ ਵਿਆਹ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ ਅਤੇ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ ਵਿਚ ਠਹਿਰੀ ਹੋਈ ਸੀ,ਔਰਤ ਦੀ ਪ੍ਰਾਈਵੇਟ ਲੈਬ ਤੋਂ ਆਰ.ਟੀ.ਪੀ.ਸੀ.ਆਰ. ਨਮੂਨੇ ਦੇ ਕੋਰੋਨਾ ਪੌਜ਼ੇਟਿਵ ਪਾਏ ਗਏ, ਜਦਕਿ ਔਰਤ ਦਾ ਅਧਿਕਾਰਤ ਤੌਰ ‘ਤੇ ਟੈਸਟ ਨਹੀਂ ਕੀਤਾ ਗਿਆ ਤੇ ਸਿਹਤ ਵਿਭਾਗ ਵੀ ਅਜੇ ਤੱਕ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ| ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸੀ, ਜਿਸ ਤੋਂ ਬਾਅਦ ਪਹਿਲਾ ਪੌਜ਼ੇਟਿਵ ਕੇਸ ਆਇਆ ਹੈ|