Punjab
ਔਰਤਾਂ ਕੋਲੋ ਲੁੱਟ ਖੋਹ ਕਰਨ ਵਾਲੇ ਲੁਟੇਰੇ ਨੂੰ ਲੁੱਟ ਦੇ ਸਮਾਨ ਸਮੇਤ ਕੀਤਾ ਗਿਰਫ਼ਤਾਰ

ਬਟਾਲਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਨੇ ਪਾਰਸ ਹੋਟਲ ਨੇੜੇ ਔਰਤ ਦੇ ਕੋਲੋ ਹੋਈ ਲੁੱਟ ਖੋਹ ਨੂੰ 12 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਦੋਸ਼ੀ ਨੂੰ ਲੁੱਟ ਦੇ ਮਾਲ ਸਮੇਤ ਕਾਬੂ ਕੀਤਾ ਗਿਆ,,,,ਇਸ ਲੁਟੇਰੇ ਉੱਤੇ ਪਹਿਲਾ ਵੀ ਛੇ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਡੀ.ਐਸ.ਪੀ. ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਨਿਰਮਲ ਸਿੰਘ ਪਿੰਡ ਡੁਗਰੀ ਥਾਣਾ ਦੋਰਾਂਗਲਾ ਆਪਣੇ ਬੱਚਿਆ ਸਮੇਤ ਰਿਕਸਾ ਤੇ ਸਵਾਰ ਹੋ ਕੇ ਬਟਾਲਾ ਸਿਟੀ ਰੋਡ ਤੇ ਸੁੱਖਾ ਸਿੰਘ ਚੌਂਕ ਵਲ ਨੂੰ ਜਾ ਰਹੀ ਸੀ। ਉਸੇ ਸਮੇਂ ਇਕ ਪਾਸੇ ਤੋਂ ਇੱਕ ਸਕੂਟਰੀ ਸਵਾਰ ਨੌਜਵਾਨ, ਜਿਸ ਨੇ ਮੂੰਹ ਨੂੰ ਪਰਨੇ ਨਾਲ ਢੱਕਿਆ ਹੋਇਆ ਸੀ, ਉਕਤ ਔਰਤ ਦੇ ਪਰਸ ਨੂੰ ਝਪਟ ਮਾਰ ਖੋਹ ਕੇ ਲੈ ਗਿਆ। ਜਿਸ ਤੇ ਕੁਲਵਿੰਦਰ ਕੌਰ ਦੇ ਬਿਆਨ ਤੇ ਮੁਕੱਦਮਾ ਨੰਬਰ 93 ਜੁਰਮ 379-ਬੀ ਥਾਣਾ ਸਿਟੀ ਬਟਾਲਾ ਵਿਖੇ ਅਣਪਛਾਤੇ ਨੌਜਵਾਨ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਏ.ਐਸ.ਆਈ. ਬਲਦੇਵ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਬਟਾਲਾ ਵੱਲੋ ਸਮੇਤ ਪੁਲਿਸ ਪਾਰਟੀ ਵਾਰਦਾਤ ਵਾਲੀ ਜਗਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਮੱਦਦ ਨਾਲ ਦੋਸ਼ੀ ਨੂੰ ਟਰੇਸ ਕੀਤਾ ਗਿਆ ਅਤੇ ਮਿਤੀ 236 22 ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਸੁਖਦੇਵ ਸਿੰਘ ਉਰਫ ਗੋਲਾ ਪੁੱਤਰ ਪ੍ਰੇਮ ਨਾਥ ਵਾਸੀ ਉਦਕੇ ਥਾਣਾ ਮੱਤੇਵਾਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਵਾਰਦਾਤ ਸਮੇਂ ਵਰਤੀ ਸਕੂਟਰੀ ਅਤੇ ਖੋਹ ਕੀਤੇ ਪੈਸੇ ਵਿਚੋਂ 60 ਹਜਾਰ ਰੁਪਏ ਅਤੇ ਸੋਨੇ ਦੇ ਟਾਪਸ ਬਰਮਾਦ ਕੀਤੇ ਗਏ ਹਨ। ਦੋਸ਼ੀ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸੀ ਪਾਸੋਂ ਬਰੀਕੀ ਨਾਲ ਪੁਛਗਿੱਛ ਜਾਰੀ ਹੈ, ਜਿਸ ਕੋਲੋ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਦੋਸ਼ੀ ਉਪਰ ਪਹਿਲਾ ਵੀ ਛੇ ਅਪਰਾਧਿਕ ਮਾਮਲੇ ਦਰਜ ਦਸੇ ਜਾ ਰਹੇ ਹਨ