Jalandhar
ਗੋਲੀਮਾਰ ਕੇ ਕਾਰ ਤੇ ਮੋਬਾਇਲ ਲੈ ਕੇ ਲੁਟੇਰੇ ਫਰਾਰ
ਜਲੰਧਰ, 18 ਮਾਰਚ,( ਰਜੀਵ ਕੁਮਾਰ ):ਜਲੰਧਰ ਦੇ ਪਿੰਡ ਲੰਮਾ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਯੂ ਰੋਡ ‘ਤੇ ਰਾਤ 2 ਵਜੇ ਇੱਕ ਕਾਰੋਬਾਰੀ ਨੂੰ ਗੋਲੀਮਾਰ ਕੇ ਲੁਟੇਰੇ ਉਨਾਂ ਤੋਂ ਕਾਰ ਲੁੱਟ ਕੇ ਲੈ ਗਏ… ਗੋਲੀ ਕਾਰੋਬਾਰੀ ਦੇ ਪੈਰ ‘ਚ ਲੱਗੀ ਜਿਸਦੇ ਬਾਅਦ ਉਸਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਚੰਡੀਗ੍ਹੜ ਤੋਂ ਘਰ ਪਰਤ ਰਹੇ ਸੀ ਜਦੋਂ ਉਹ ਲੰਮਾ ਪਿੰਡ ਦੇ ਗੁਰੂ ਗੋਬਿੰਦ ਸਿੰਘ ਐਵੇਨਿਯੂ ਤੇ ਪਹੁੰਚੇ ਤਾਂ ਰਸਤੇ ‘ਚ ਉਹਨਾਂ ਨੂੰ ਕੁੱਝ ਨੌਜਵਾਨਾਂ ਨੇ ਘੇਰ ਲਿਆ ਤੇ ਉਹਨਾਂ ਦੇ ਪੈਰ’ਤੇ ਗੋਲੀ ਮਾਰ ਦਿੱਤੀ ਤੇ ਉਹਨਾਂ ਤੋਂ ਕਾਰ ਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ’ਚ ਕੈਦ ਹੋ ਗਈ ਜਿਸ ‘ਚ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸਫੈਦ ਗੱਡੀ ਦੇ ਪਿੱਛੇ ਤੇਜ਼ ਰਫ਼ਤਾਰ ਦੂਸਰੀ ਗੱਡੀ ਜਾ ਰਹੀ ਹੈ
ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਏਡੀਸੀਪੀ ਸਿਟੀ ਸੁਡਰਵਿਜੀ ਤੇ ਐੱਸਪੀ ਸੇਂਟਰਸ ਹਰਸਿਮਰਤ ਸਿੰਘ ਪਹੁੰਚੇ। ਪੁਲਿਸ ਨੇ ਰਾਤ ਨੂੰ ਅਲਰਟ ਜਾਰੀ ਕਰਵਾ ਦਿੱਤਾ ਸੀ ਪਰ ਹੁਣ ਤੱਕ ਲੁਟੇਰਿਆਂ ਦਾ ਪਤਾ ਨਹੀ ਲੱਗ ਸਕਿਆ।