Connect with us

Punjab

ਲੁਟੇਰਿਆਂ ਨੇ ਦੁਕਾਨ ਤੇ ਬੈਠੀ ਔਰਤ ਦੀਆਂ ਲਾਈਆਂ ਵਾਲੀਆ

Published

on

6 ਦਸੰਬਰ 2023 ( ਬਿਸ਼ਬਰ ਬਿੱਟੂ ਗੁਰਦਾਸਪੁਰ) :  ਬਹਿਰਾਮਪੁਰ ਵਿੱਚ ਲੁਟੇਰਿਆਂ ਵੱਲੋਂ ਲਗਾਤਾਰ ਲੁੱਟਾ ਖੋਹਾਂ ਅਤੇ ਚੋਰੀਆਂ ਦਾ ਮਾਮਲਾ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਿੰਡ ਮਿਆਣੀ ਝਮੇਲਾਂ ਦਾ ਸਾਹਮਣੇ ਆਇਆ ਮਿਆਣੀ ਝਮੇਲਾ ਦੀ ਵਾਸੀ ਇੱਛਆ ਦੇਵੀ ਪਤਨੀ ਰਛਪਾਲ ਸਿੰਘ ਆਪਣੇ ਘਰ ਦੇ ਬਾਹਰ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠੀ ਸੀ ਕਰੀਬ ਤਿੰਨ ਵਜੇ ਦੋ ਲੜਕੇ ਮੋਟਰਸਾਈਕਲ ਤੇ ਆਉਂਦੇ ਹਨ ਜਿਨਾਂ ਵਿੱਚੋਂ ਇੱਕ ਨੇ ਉੱਤਰ ਕੇ ਉਨਾਂ ਤੋਂ ਮੂੰਗਫਲੀ ਦੀ ਮੰਗ ਕੀਤੀ ਜਦੋਂ ਉਹ ਮੂੰਗਫਲੀ ਦੇ ਕੇ ਪੈਸੇ ਗੱਲੇ ਵਿੱਚ ਪਾਉਣ ਲੱਗੀ ਤਾਂ ਲੁਟੇਰੇ ਨੇ ਝਪਟ ਮਾਰ ਕੇ ਉਸ ਦੇ ਕੰਨ ਦੀਆਂ ਬਾਲੀਆਂ ਲਾ ਕੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕਾਫੀ ਜ਼ੋਰ ਹੈ ਇਸ ਸਬੰਧੀ ਥਾਣਾ ਬਹਿਰਾਮਪੁਰ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ