6 ਨਵੰਬਰ 2023: ਸੋਮਵਾਰ ਸਵੇਰੇ ਮਾਨਸਾ ਵਿੱਚ ਮੈਰਿਜ ਪੈਲੇਸ ਦੀ ਛੱਤ ਡਿੱਗ ਗਈ। ਇਹ ਪੈਲੇਸ ਬਰਨਾਲਾ ਰੋਡ ’ਤੇ ਸਥਿਤ ਮਧੁਰ ਮਿਲਨ ਪੈਲੇਸ ਹੈ, ਜਿੱਥੇ ਅੱਜ ਵਿਆਹ ਸਮਾਗਮ ਸੀ। ਜਿਸ ਦੀ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾ ਰਹੀ ਸੀ। ਕੁਝ ਸਮੇਂ ਬਾਅਦ ਇਸ ਪੈਲੇਸ ਚ ਮਹਿਮਾਨਾਂ ਅਤੇ ਬਰਾਤ ਵੀ ਪਹੁੰਚਣ ਹੀ ਵਾਲੀ ਸੀ । ਪਰ ਅਚਾਨਕ ਇਹ ਵੱਡਾ ਹਾਦਸਾ ਵਾਪਰ ਗਿਆ|