Health
ਤਰਬੂਜ ਦੇ ਬੀਜਾਂ ‘ਚ ਛੁਪਿਆ ਹੈ ਸਿਹਤ ਦਾ ਰਾਜ਼, ਸੁੱਟਣ ਤੋਂ ਪਹਿਲਾਂ ਜਾਣੋ ਜ਼ਰੂਰੀ ਗੱਲਾਂ

ਗਰਮੀਆਂ ਦੇ ਮੌਸਮ ਵਿੱਚ ਤਰਬੂਜ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਤਰਬੂਜ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਣ ‘ਚ ਮਦਦ ਕਰਦਾ ਹੈ ‘ਤੇ ਨਾਲ ਹੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਤਰਬੂਜ ਵਿੱਚ ਪ੍ਰੋਟੀਨ, ਮੈਗਨੀਸ਼ੀਅਮ, ਫੋਲੇਟ, ਵਿਟਾਮਿਨ ਬੀ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਕਾਪਰ, ਜ਼ਿੰਕ ਆਦਿ ਪਾਏ ਜਾਂਦੇ ਹਨ। ਦੂਜੇ ਪਾਸੇ ਜੇਕਰ ਤਰਬੂਜ ਦੇ ਬੀਜਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਪਰ ਇਸ ਦੇ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹਨ।
)
ਤਰਬੂਜ ਦੇ ਬੀਜ ਖਾਣ ਦਾ ਸਹੀ ਤਰੀਕਾ
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਤਰਬੂਜ ਦੇ ਬੀਜਾਂ ਨੂੰ ਸੁਕਾ ਕੇ ਰੱਖੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਭੁੰਨ ਕੇ ਖਾ ਸਕਦੇ ਹੋ ਜਾਂ ਪਾਊਡਰ ਬਣਾ ਕੇ ਇਨ੍ਹਾਂ ਦਾਣਿਆਂ ਦਾ ਸੇਵਨ ਕਰ ਸਕਦੇ ਹੋ।

ਸਰੀਰ ਨੂੰ ਵਿਟਾਮਿਨ ਮਿਲਦਾ ਹੈ
ਇਸ ਬੀਜ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਇਹ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਵੀ ਮਾਰ ਦਿੰਦਾ ਹੈ।
ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਇਹ ਬੀਜ ਸ਼ੂਗਰ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਤਰਬੂਜ ਦੇ ਬੀਜਾਂ ਵਿੱਚ ਮੌਜੂਦ ਮੈਗਨੀਸ਼ੀਅਮ ਸਰੀਰ ਨੂੰ ਇਨਸੁਲਿਨ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ। ਨਤੀਜੇ ਵਜੋਂ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।

ਦਿਲ ਨੂੰ ਸਿਹਤਮੰਦ ਰੱਖਦਾ ਹੈ
ਮਨੁੱਖੀ ਸਰੀਰ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈਂਦਾ ਹੈ। ਤਰਬੂਜ ਦੇ ਬੀਜਾਂ ‘ਚ ਮੌਜੂਦ ਫੈਟੀ ਐਸਿਡ ਸਰੀਰ ‘ਚੋਂ ਵਾਧੂ ਕੋਲੈਸਟ੍ਰਾਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।