Connect with us

Punjab

ਸੇਵਾ ਕੇਂਦਰਾਂ ‘ਚ ਹੁਣ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਹੋਈ ਡਿਜੀਟਲ

Published

on

ਪਟਿਆਲਾ, :

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰਾਂ ‘ਚ ਹੁਣ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਡਿਜੀਟਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੇਵਾ ਆਫ਼ ਲਾਈਨ ਹੁੰਦੀ ਸੀ ਅਤੇ ਮੈਨੂਅਲ ਤਰੀਕੇ ਨਾਲ ਹਸਤਾਖਰ ਹੋਕੇ ਪ੍ਰਾਰਥੀ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਸੀ, ਪਰ ਹੁਣ ਇਹ ਸੇਵਾ ਵੀ ਹੋਰਨਾਂ ਸੇਵਾਵਾਂ ਵਾਗ ਡਿਜੀਟਲਾਈਜ਼ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹੁਣ ਪ੍ਰਾਰਥੀ ਆਪਣੀ ਸਰਟੀਫਿਕੇਟ ਬਣਾਉਣ ਦੀ ਪ੍ਰਤੀਬੇਨਤੀ ਆਨ ਲਾਈਨ https://connect.punjab.gov.in ਘਰ ਬੈਠੇ ਵੀ ਦੇ ਸਕਦੇ ਹਨ ਤੇ ਜਾ ਫੇਰ ਕਿਸੇ ਵੀ ਨੇੜਲੇ ਸੇਵਾ ਕੇਂਦਰ ‘ਚ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਕੇ ਪ੍ਰਤੀਬੇਨਤੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪ੍ਰਾਰਥੀ ਨੂੰ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਲਈ ਕਿਸੇ ਹੋਰ ਦਫ਼ਤਰ ‘ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।