Governance
ਕਾਂਗਰਸੀ ਨੇਤਾਵਾਂ ਖ਼ਿਲਾਫ਼ ਕਾਂਗਰਸੀ ਸਰਪੰਚਾਂ ਦੀ ਨਾਅਰੇਬਾਜ਼ੀ
ਸੰਗਰੂਰ, 11 ਮਾਰਚ (ਵਿਨੋਦ ਗੋਇਲ) ਸੰਗਰੂਰ ਦੇ ਪਿੰਡ ਜਨਾਲ ‘ਚ ਕਾਂਗਰਸੀ ਪੰਚਾਇਤ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਪਿੰਡ ਦੇ ਵਿਕਾਸ ਲਈ ਗ੍ਰਾਂਟ ਪ੍ਰਪੋਜ਼ਲ ਮਾਮਲੇ ‘ਚ ਲੋਕਾਂ ਨੇ ਵਿਧਾਇਕ ‘ਤੇ ਪੱਖਪਾਤ ਕਰਨ ਦੇ ਦੋਸ਼ ਲਾਏ। ਹਲਕਾ ਇੰਚਾਰਜ ਅਤੇ ਵਿਧਾਇਕ ਵੱਲੋਂ ਇਸ ਮਾਮਲੇ ਨੂੰ ਨਕਾਰਿਆ ਜਾ ਰਿਹਾ ਏ।
ਸੂਬਾ ਸਰਕਾਰ ਦੇ 3 ਸਾਲ ਬੀਤ ਗਏ ਬੀਤਣ ਤੋਂ ਬਾਅਦ ਜਿੱਥੇ ਪੰਜਾਬ ਦੀ ਜਨਤਾ ਸਰਕਾਰ ਖ਼ਿਲਾਫ਼ ਹਾਲ ਦੁਹਾਈ ਮਚਾ ਰਹੀ ਹੈ , ਉਥੇ ਹੀ ਕਾਂਗਰਸੀ ਸਰਕਾਰ ਦੇ ਨੁਮਾਇੰਦੇ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਆਪਣੀ ਹੀ ਸਰਕਾਰ ਖਿਲਾਫ਼ ਸੜਕਾਂ ਤੇ ਉੱਤਰ ਕੇ ਨਾਅਰੇਬਾਜ਼ੀ ਕਰ ਰਹੇ ਹਨ ।ਮਾਮਲਾ ਸੰਗਰੂਰ ਦੇ ਹਲਕਾ ਦਿੜਬਾ ਦਾ ਹੈ, ਜਿੱਥੇ ਕਾਂਗਰਸੀ ਨੇਤਾਵਾਂ ਅਤੇ ਪੰਚਾਇਤ ‘ਚ ਆਪਸੀ ਖਿੱਚੋਤਾਣ ਵੇਖਣ ਪੈਦਾ ਹੋ ਗਈ।
ਵੈਸੇ ਤਾਂ ਦਿੜਬਾ ਹਲਕਾ ਕਾਂਗਰਸ ਪਾਰਟੀ ਲਈ ਆਪਸੀ ਗੁਟਬੰਦੀ ਦਾ ਗੜ੍ਹ ਮੰਨਿਆ ਜਾਂਦਾ ਹੈ। ਭਾਵੇਂ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਹਰ ਵਾਰ ਕਾਂਗਰਸੀ ਨੇਤਾ ਆਪਣੇ ਉਮਦੀਵਾਰ ਦੀ ਟੰਗ ਖਿੱਚਦੇ ਨਜ਼ਰ ਆਉਂਦੇ ਹਨ ਅਤੇ ਉਸਨੂੰ ਵਿਧਾਇਕੀ ਦੀ ਕੁਰਸੀ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਹਲਕੇ ਦਾ ਚਾਰਜ ਸਤਨਾਮ ਸਿੰਘ ਸੱਤਾ ਕੋਲ ਹੈ। ਜਿਸ ਤੋਂ ਬਾਅਦ ਅਜੈਬ ਸਿੰਘ ਰਟੋਲ ਅਤੇ ਸੁਰਜੀਤ ਸਿੰਘ ਧੀਮਾਨ ਗ੍ਰਾਂਟ ਪ੍ਰਪੋਜਲਸ ਅਧਿਕਾਰੀਆਂ ਨਾਲ ਮਿਲਕੇ ਹਲਕੇ ‘ਚ ਆਉਣ ਜਾਣ ਲੱਗੇ। ਜਿਸਤੋਂ ਬਾਅਦ ਬਵਾਲ ਮੱਚ ਗਿਆ, ਜਿਸਤੋਂ ਬਾਅਦ ਧੀਮਾਨ ਤੇ ਆਪਣਾ ਹਲਕਾ ਛੱਡ ਕੇ ਦਿੜਬਾ ਹਲਕਾ ਖਰਾਬ ਕਰਨ ਦੇ ਦੋਸ਼ ਲੱਗ ਰਹੇ ਹਨ।
ਉਥੇ ਈ ਜਦੋਂ ਇਸ ਬਾਰੇ ਕਾਂਗਰਸ ਵਿਧਾਇਕ ਸੁਰਜੀਤ ਸਿੰਘ ਧੀਮਾਨ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਕਿਸੇ ਕਿਸਮ ਦਾ ਪੱਖਪਾਤ ਤੋਂ ਇਨਕਾਰ ਕੀਤਾ ਕਿਹਾ ਕਿ ਮੇਰਾ ਹਲਕਾ ਅਮਰਗੜ੍ਹ ਬਾਅਦ ‘ਚ ਏ ਪਹਿਲਾਂ ਦਿੜਬਾ ਹੈ, ਨਾਲ ਹੀ 25 ਕਰੋੜ ਦੀ ਗ੍ਰਾਂਟ ਦਾ ਹਵਾਲਾ ਦਿੱਤਾ।
ਸੰਗਰੂਰ ਜ਼ਿਲ੍ਹੇ ਦਾ ਹਲਕਾ ਦਿੜ੍ਹਬਾ ਹਮੇਸ਼ਾ ਹੀ ਰਾਜਨੀਤੀ ਦੀ ਭੇਂਟ ਚੜਿਆ। ਇਸ ਲਈ ਵਿਕਾਸ ਪਛੜ ਕੇ ਰਹਿ ਗਿਆ। ਪਰ ਹੁਣ ਵੇਖਣਾ ਇਹ ਹੋਏਗਾ ਕਿ ਸਰਕਾਰ ਵੱਲੋਂ ਦਿੱਤੇ 25 ਕਰੋੜ ਰੁਪਏ ਖ਼ਰਚ ਹੋਣਗੇ ਜਾਂ ਫਿਰ ਗੁੱਟਬੰਦੀ ਦੀ ਭੇਂਟ ਚੜ ਕੇ ਵਿਕਾਸ ਅਧੂਰਾ ਹੀ ਰਹੇਗਾ।