Punjab
ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਪਹੁੰਚੇ ਕੋਟਕਪੂਰਾ ਦੀ ਅਨਾਜ ਮੰਡੀ

ਫਰੀਦਕੋਟ ਹਲਕਾ ਕੋਟਕਪੂਰਾ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਸ਼ੈਲਰਮਾਲਕ,ਆੜਤੀਆ,ਮਨੀਮ,ਲੇਬਰ ਅਤੇ ਮੰਡੀ ਨਾਲ ਸੰਬੰਧਿਤ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੁਣਿਆ ਤੇ ਕੁਝ ਹੀ ਦਿਨਾਂ ਵਿੱਚ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ।ਆਉ ਤੁਹਾਨੂੰ ਜਾਣੋ ਕਰਵਾਉਦੇ ਹਾਂ ਉਹਨਾਂ ਮੁਸ਼ਿਕਲਾਂ ਨਾਲ, ਜਿਹਨਾਂ ਨੂੰ ਜਲਦੀ ਹੀ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ ਹੈ|
ਦੱਸ ਦਈਏ ਕਿ ਮੰਡੀ ਦੇ ਵਿੱਚ ਬਣੇ ਹੋਏ ਵਾਟਰ ਬਕਸ ਦੀ ਜਦ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਪੰਜ ਛੇ ਦਿਨ ਮੰਡੀ ਦੇ ਵਿੱਚ ਪਾਣੀ ਨਹੀਂ ਆਉਂਦਾ।ਜਿਸ ਨਾਲ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨ ਪੈਦਾ ਹੈ|
ਉੱਥੇ ਹੀ ਅਨਾਜ ਮੰਡੀ ਦੇ ਵਿੱਚ ਬਣੀਆਂ ਪ੍ਰਵਾਸੀ ਝੁੱਗੀਆਂ ਨੂੰ ਲੈ ਕੇ ਕਿਸਾਨਾਂ ਨੂੰ ਚੋਰੀ ਦੀ ਚਿੰਤਾ ਰਹਿੰਦੀ ਹੈ, ਜਿਸ ਨੂੰ ਲੈ ਕੇ ਸਪੀਕਰ ਵੱਲੋਂ ਕੁਝ ਹੀ ਦਿਨਾਂ ਤੱਕ ਝੁੱਗੀਆਂ ਚੁਕਾਉਣ ਦਾ ਵਾਅਦਾ ਕੀਤਾ ਗਿਆ ਹੈ।
ਅਨਾਜ ਮੰਡੀ ਦਾ ਮੇਨ ਗੇਟ ਖਰਾਬ ਹੋਣ ਕਾਰਨ ਵੀ ਕਿਸਾਨਾਂ ਨੂੰ ਚਿੰਤਾ ਰਹਿੰਦੀ ਹੈ, ਸੰਧਵਾਂ ਦੇ ਵੱਲੋਂ ਗੇਟ ਨੂੰ ਸਹੀ ਕਰਾਉਣ ਦਾ ਵੀ ਭਰੋਸਾ ਦਿੱਤਾ ਗਿਆ।
ਬਾਰਿਸ਼ ਆਉਣ ਤੇ ਮੰਡੀ ਵਿੱਚ ਪਾਣੀ ਖੜਨ ਨਾਲ ਅਨਾਜ ਖਰਾਬ ਹੋ ਜਾਂਦਾ ਹੈ ਉਸ ਨੂੰ ਵੀ ਸਹੀ ਤਰੀਕੇ ਨਾਲ ਠੀਕ ਕਰਾਉਣ ਦਾ ਵਾਅਦਾ ਕੀਤਾ ਗਿਆ ਹੈ।
ਅਨਾਜ ਮੰਡੀ ਦੇ ਨਾਲ ਲੱਗਦੇ ਆੜਤੀਆ ਐਸੋਸੀਏਸ਼ਨ ਦੇ ਦਫਤਰ ਨੂੰ ਜਾਂਦੀ ਸੜਕ ਵੀ ਕਾਫੀ ਖਰਾਬ ਹੈ ਉਸਨੂੰ ਵੀ ਕੁਝ ਦਿਨਾਂ ਵਿੱਚ ਬਣਾਉਣ ਦਾ ਵਾਅਦਾ ਕੀਤਾ ਹੈ।