Connect with us

Punjab

ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ,ਇਤਿਹਾਸਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ ਆਰੰਭਤਾ

Published

on

15 ਦਸੰਬਰ 2023: ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਦੀ ਇਤਿਹਾਸਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭਤਾ ਹੋ ਗਈ ਹੈ| ਆਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਇਸ ਦੌਰਾਨ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਹੋਰ ਧਾਰਮਿਕ ਸ਼ਖਸ਼ੀਅਤਾਂ ਅਤੇ ਇਲਾਕੇ ਦੀਆਂ ਸੰਗਤਾ ਨੇ ਹਾਜ਼ਰੀ ਭਰੀ, ਦੱਸ ਦਈਏ ਕਿ ਮਾਤਾ ਗੁਜਰੀ ਜੀ ਤੇ ਚਾਰੋਂ ਸਾਹਿਬਜ਼ਾਦਿਆਂ ਸਮੇਤ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਸ਼ਹੀਦੀ ਪੰਦਰਵਾੜਾ ਹੁੰਦਾ ਹੈ| ਦੱਸ ਦਈਏ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਦੌਰਾਨ ਸਾਰੇ ਸਮਾਗਮ ਅਤੇ ਸਾਦੇ ਲੰਗਰ ਲਗਾਉਣ ਦਾ ਸੁਨੇਹਾ ਦਿੰਦੇ ਹੋਏ ਇਹ ਵੈਰਾਗਮਈ ਦਿਨ ਸਾਦੇ ਢੰਗ ਨਾਲ ਮਨਾਉਣ ਦਾ ਸੁਨੇਹਾ ਦਿੱਤਾ|

ਇਤਿਹਾਸ ਦੇ ਪੰਨਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਗੜ ਦਾ ਕਿਲਾ ਛੱਡਣ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਮੁਗਲ ਫੋਜਾਂ ਵੱਲੋਂ ਖਾਧੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਸਿੰਘਾਂ ‘ਤੇ ਹਮਲਾ ਕੀਤਾ| ਇਸ ਅਸਥਾਨ ‘ਤੇ ਪੁੱਜਣ ਸਮੇਂ ਰਾਹ ਵਿੱਚ ਪੈਂਦੀ ਸਰਸਾ ਨਦੀ ਪੂਰੇ ਊਫਾਨ ‘ਤੇ ਸੀ ਜਿਸ ਦੌਰਾਨ ਜੰਗ ਲੜਦਿਆਂ ਗੁਰੂ ਸਾਹਿਬ ਜੀ ਦਾ ਪਰਿਵਾਰ ਇੱਥੋਂ ਤਿੰਨ ਹਿੱਸਿਆਂ ਚ ਵੰਡਿਆ ਗਿਆ| ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਕੁੰਮਾ ਮਾਸ਼ਕੀ ਹੁੰਦੇ ਹੋਏ ਗੰਗੂ ਬ੍ਰਾਹਮਣ ਦੇ ਨਾਲ ਮੋਰਿੰਡਾ ਵੱਲ ਚੱਲੇ ਗਏ,ਤੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨਾਲ ਰੋਪੜ ਤੋਂ ਹੁੰਦੇ ਹੋਏ ਸ਼੍ਰੀ ਚਮਕੋਰ ਸਾਹਿਬ ਆ ਗਏ,ਜਦੋਂ ਕਿ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ|

 

 

Continue Reading

©2024 World Punjabi TV