Punjab
ਨਵੇਂ ਸਾਲ ‘ਤੇ ਸੂਬਾ ਸਰਕਾਰ ਦਾ ਵੱਡਾ ਤੋਹਫਾ, ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਲ ਪਲਾਂਟ
1 ਜਨਵਰੀ 2024: ਨਵੇਂ ਸਾਲ ‘ਤੇ ਆਪਣਾ ਵਾਅਦਾ ਪੂਰਾ ਕਰਦਿਆਂ ਸੂਬਾ ਸਰਕਾਰ ਨੇ ਪੰਜਾਬੀਆਂ ਵਾਸੀਆਂ ਨੂੰ ਵੱਡਾ ਤੌਹਫਾ ਦਿੱਤਾ | ਪੰਜਾਬ ਚ ਮਹਿੰਗੇ ਬਿਜਲੀ ਸਮਝੌਤੇ ਨੂੰ ਰੱਦ ਕਰਨ ਵਾਲੇ ਬਿਆਨ ਤੇ ਕਾਇਮ ਰਹਿੰਦਿਆ 540 ਮੈਗਾਵਾਟ ਦੇ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ, ਜਿਸ ਤੋਂ ਬਾਅਦ ਥਰਮਲ ਪਲਾਂਟ ਨਾਲ ਹੋਏ ਮਹਿੰਗੇ ਬਿਜਲੀ ਸਮਝੌਤੇ ਵੀ ਰੱਦ ਹੋਏ, ਬੀਤੇ ਵਰ੍ਹੇ ਪੰਜਾਬ ਮੰਤਰੀ ਮੰਡਲ ਵੱਲੋਂ 10 ਜੂਨ 2023 ਨੂੰ ਥਰਮਲ ਪਲਾਂਟ ਦੀ ਖ੍ਰੀਦ ਨੂੰ ਪ੍ਰਵਾਨਗੀ ਦਿੱਤੀ ਸੀ|
ਦੱਸ ਦੇਈਏ ਕਿ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਸਰਕਾਰ ਨੇ ਇਸ ਦਾ ਨਾਂ ਗੁਰੂ ਰਾਮਦਾਸ ਥਰਮਲ ਪਾਵਰ ਲਿਮਟਿਡ ਰੱਖਿਆ ਹੈ। ਪੰਜਾਬ ‘ਚ ਇਸ ਤੋਂ ਪਹਿਲਾਂ ਬਠਿੰਡਾ ‘ਚ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ, ਲਹਿਰਾ ਮੁਹੱਬਤ ਗੁਰੂ ਗੋਬਿੰਦ ਸਾਹਿਬ ਦੇ ਨਾਂ ‘ਤੇ ਅਤੇ ਰੋਪੜ ‘ਚ ਗੁਰੂ ਗੋਬਿੰਦ ਸਿੰਘ ਦੇ ਨਾਂ ‘ਤੇ ਥਰਮਲ ਬਣ ਚੁੱਕਾ ਹੈ।