India
ਮਤਰਾਏ ਭਰਾ ਨੇ ਭੈਣ ਨਾਲ ਦੁਸ਼ਕਰਮ ਕਰਕੇ ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ

ਖੰਨਾ, ਗੁਰਜੀਤ ਸਿੰਘ, 8 ਜੂਨ : ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਹ ਘਟਨਾ ਖੰਨਾ ਤੋਂ ਸਾਹਮਣੇ ਆਈ, ਜਿੱਥੇ ਇਕ ਮਤਰਾਏ ਭਰਾ ਨੇ ਘਰ ਵਿੱਚ ਇਕੱਲੀ ਭੈਣ ਨਾਲ ਦੁਸ਼ਕਰਮ ਕਰ ਦਿੱਤਾ, ਇੰਨਾਂ ਹੀ ਨਹੀਂ ਮਤਰਾਏ ਭਰਾ ਨੇ ਦਰਿੰਦਗੀ ਦੇਖਾਂਦੇ ਹੋਏ ਭੈਣ ਨੂੰ ਦੰਦਾ ਨਾਲ ਵੱਡ-ਵੱਡ ਕੇ ਲਹੂ ਲੂਹਾਨ ਕਰ ਦਿੱਤਾ।
ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ, ਘਟਨਾ ਦੇੇ ਸਮੇਂ ਲੜਕੀ ਦੇ ਮਾਤਾ ਪਿਤਾ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ, ਦੂਸਰੇ ਪਾਸੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਮੁਕਦਮਾ ਦਰਜ ਕਰ ਦਿੱਤਾ ਅਤੇ ਕਥਿਤ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ, ਲੜਕੀ ਦੀ ਮਾਂ ਦੇ ਮੁਤਾਬਿਕ ਐਤਵਾਰ ਸਵੇਰੇ ਉਹ ਆਪਣੇ ਪਤੀ ਨਾਲ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਪਿੱਛੇ ਤੋਂ ਉਸ ਦੇ ਮਤਾਰਏ ਭਰਾ ਨੇ ਲੜਕੀ ਨਾਲ ਦੁਸ਼ਕਰਮ ਕਰ ਦਿੱਤਾ। ਜਦੋਂ ਉਹ ਵਾਪਸ ਆਏ ਤਾਂ ਜਖਮੀ ਹਾਲਤ ਵਿਚ ਲੜਕੀ ਨੇ ਸਾਰੀ ਘਟਨਾ ਦੱਸੀ, ਜਿੱਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਲਿਆ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।