World
ਮਸ਼ਹੂਰ ਹੋਣ ਦਾ ਅਜੀਬ ਬੁਖਾਰ ! ਬਿਕਨੀ ਗਰਲ ਤੋਂ ਬਾਅਦ ਹੁਣ ਇਕ ਨੌਜਵਾਨ ਮੈਟਰੋ ‘ਚ ਇਸ਼ਨਾਨ ਕਰਦਾ ਆਇਆ ਨਜ਼ਰ

ਅੱਜ ਕੱਲ੍ਹ ਮੈਟਰੋ ਵਿੱਚ ਵਾਇਰਲ ਹੋਣ ਲਈ ਅਜੀਬੋ-ਗਰੀਬ ਹਰਕਤਾਂ ਕਰਨ ਦਾ ਰੁਝਾਨ ਬਣ ਗਿਆ ਹੈ। ਬਿਕਨੀ ਗਰਲ ਤੋਂ ਬਾਅਦ ਹੁਣ ਇਕ ਵਿਅਕਤੀ ਚਰਚਾ ‘ਚ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਮੈਟਰੋ ਵਿੱਚ ਇਸ਼ਨਾਨ ਕਰ ਰਿਹਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਇਹ ਵਿਅਕਤੀ ਚੁੱਪਚਾਪ ਮੈਟਰੋ ‘ਚ ਲੋਕਾਂ ਨਾਲ ਬੈਠਾ ਹੈ। ਪਰ ਇਹ ਦੇਖ ਕੇ ਉਹ ਮੈਟਰੋ ਵਿੱਚ ਆਪਣੇ ਸਾਰੇ ਕੱਪੜੇ ਉਤਾਰਨ ਲੱਗ ਜਾਂਦਾ ਹੈ।
ਹੌਲੀ-ਹੌਲੀ ਆਸਪਾਸ ਬੈਠੇ ਲੋਕ ਵੀ ਇਸ ਗੱਲ ਵੱਲ ਧਿਆਨ ਦਿੰਦੇ ਹਨ ਅਤੇ ਉਸ ਤੋਂ ਦੂਰ ਜਾਣ ਲੱਗਦੇ ਹਨ। ਇਸ ਤੋਂ ਬਾਅਦ ਵਿਅਕਤੀ ਆਪਣੇ ਕੋਲ ਰੱਖਿਆ ਸੂਟਕੇਸ ਕੱਢ ਲੈਂਦਾ ਹੈ, ਜਿਸ ਵਿਚ ਉਸ ਨੇ ਪਾਣੀ ਅਤੇ ਸਾਬਣ ਰੱਖਿਆ ਹੋਇਆ ਸੀ। ਉਹ ਆਪਣੇ ਆਪ ‘ਤੇ ਪਾਣੀ ਪਾਉਂਦਾ ਹੈ ਅਤੇ ਸਾਬਣ ਲਗਾਉਣ ਲੱਗ ਪੈਂਦਾ ਹੈ।
ਮੈਟਰੋ ‘ਚ ਇਸ ਤਰ੍ਹਾਂ ਦੀ ਹਰਕਤ ਦੇਖ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਹਨ। ਸ਼ਖਸ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਅੰਤ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਆਦਮੀ ਮੈਟਰੋ ਤੋਂ ਬਾਹਰ ਆਉਂਦੇ ਲੋਕਾਂ ਨੂੰ ਦੇਖ ਕੇ ਮੁਸਕਰਾਉਂਦਾ ਹੈ ਅਤੇ ਲੋਕ ਵੀ ਉਸ ਨੂੰ ਦੇਖ ਕੇ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹਨ। ਵਾਇਰਲ ਹੋ ਰਿਹਾ ਇਹ ਵੀਡੀਓ ਨਿਊਯਾਰਕ ਸਿਟੀ ਮੈਟਰੋ ਦਾ ਹੈ।