Punjab
ਲੁੱਟਾਂ ਖੋਹਾਂ ਦੇ ਖਿਲਾਫ ਸ਼ਹਿਰ ਬੰਦ ਹੋਣ ਤੋਂ ਬਾਅਦ ਵੀ ਹੋਈ ਲੱਖਾਂ ਦੀ ਚੋਰੀ
30 ਦਸੰਬਰ 2203: ਫਰੀਦਕੋਟ ਦੇ ਕਸਬਾ ਕੋਟਕਪੂਰਾ ਚ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਨੂੰ ਲੈ ਕੇ ਸ਼ਹਿਰ ਬੰਦ ਕਰਕੇ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਗਿਆ ਸੀ। ਤਾਂ ਉਸ ਤੋਂ ਬਾਅਦ ਪੁਲਿਸ ਦੀ ਮੁਸਤੈਦੀ ਵੀ ਦੇਖਣ ਨੂੰ ਮਿਲੀ ਪਰ ਲੱਗਦਾ ਚੋਰ ਪੁਲਿਸ ਤੋਂ ਇੱਕ ਕਦਮ ਅੱਗੇ ਚੱਲ ਰਹੇ |
ਧਰਨੇ ਤੋਂ ਅਗਲੇ ਦਿਨ ਹੀ ਚੋਰਾਂ ਵੱਲੋਂ ਸੇਵਾ ਕੇਂਦਰ ਤੇ ਰਾਤੋ ਰਾਤ ਹੱਥ ਫੇਰ ਦਿੱਤਾ ਕੋਟਕਪੂਰਾ ਤਹਿਸੀਲ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਵਿੱਚੋਂ ਲੰਘੀ ਰਾਤ ਤਾਲੇ ਭੰਨ ਕੇ ਤਕਰੀਬਨ ਇਕ ਲੱਖ ਰੁਪਏ ਦਾ ਸਮਾਨ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਸਵੇਰੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਟੀ ਕੋਟਪੁਰਾ ਦੇ ਨਵ ਨਿਯੁਕਤ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪੁੱਜੇ ਅਤੇ ਉਨਾਂ ਨੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤੇ ਸੇਵਾ ਕੇਂਦਰ ਦੇ ਇੰਚਾਰਜ ਸੁਖਬੀਰ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ 9 ਵਜੇ ਉਹ ਸੇਵਾ ਕੇਂਦਰ ਵਿਖੇ ਪੁੱਜੀ ਤਾਂ ਉਨਾ ਵੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸੇਵਾ ਕੇਂਦਰ ਦੇ ਵਿੱਚੋਂ ਚਾਰ ਐਲਈਡੀ ਦੋ ਵੈਬ ਕੈਮਰੇ ਇੱਕ ਫਿੰਗਰ ਪ੍ਰਿੰਟ ਮਸ਼ੀਨ ਅਤੇ ਇੱਕ ਅਦਾਰ ਦੀ ਕਿੱਟ ਗਾਇਬ ਸੀ ਇਹ ਸਮਾਨ ਤਕਰੀਬਨ ਇਕ ਲੱਖ ਰੁਪਏ ਦਾ ਬਣਦਾ ਹੈ। ਇਸ ਸੇਵਾ ਕੇਂਦਰ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਅੱਜ ਸੇਵਾ ਕੇਂਦਰ ਦਾ ਸਾਰਾ ਕੰਮਕਾਜ ਠੱਪ ਰਵੇਗਾ ਅਤੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।