Connect with us

Punjab

ਮੁੱਖ ਮੰਤਰੀ ‘ਤੀਰਥ ਯਾਤਰਾ ਸਕੀਮ’ ਦੇ ਤਹਤ ਰਵਾਨਾ ਹੋਵੇਗੀ ਥੋੜੀ ਦੇਰ ‘ਚ ਟ੍ਰੇਨ

Published

on

27 ਨਵੰਬਰ 2023: ਪੰਜਾਬ ਵਿੱਚ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਸ਼ਰਧਾਲੂ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਜਾਵੇਗੀ।ਓਥੇ ਹੀ ਕੈਬਿਨੈਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੰਤਰੀ ਹਰਭਜਨ ਸਿੰਘ ETO ਦੇ ਦੁਆਰਾ ਇਸ ਟ੍ਰੇਨ ਨੂੰ ਰਵਾਨਾ ਕੀਤਾ ਜਾਵੇਗਾ| ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2 ਤਾਰੀਖ ਨੂੰ ਸ਼ਰਧਾਲੂਆਂ ਦੀਵਾਪਸੀ ਹੋਵੇਗੀ|

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਅੱਜ ਸੰਗਤਾਂ ਹਜੂਰ ਸਾਹਿਬ ਜਾ ਰਹੀਆਂ ਹਨ| ਅੱਜ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਤੀਰਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ|ਓਥੇ ਹੀ ਇਹ ਵੀ ਦੱਸ ਦੇਈਏ ਕਿ ਡਾਕਟਰਾਂ ਦੀ ਇੱਕ ਟੀਮ ਵੀ ਓਥੇ ਬਿਰਥੀ ਹੋਈ ਹੈ| ਜਿਸ ਦੁਆਰਾ ਸੰਗਤਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ|

ਓਥੇ ਹੀ ਸੰਗਤਾਂ ਨੇ AAP ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਹੁਤ ਸਾਰੀਆਂ ਸਰਕਾਰਾਂ ਆਇਆ ਪਰ ਸਾਨੂੰ ਅੱਜ ਆਪ ਸਰਕਾਰ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੀ ਹੈ| ਅੱਜ ਤੀਰਥ ਯਾਤਰਾ ਤੇ ਜਾ ਰਹੇ ਹਾਂ ਟਰੇਨ ਚ ਜਾਣ ਸਮੇਂ ਜਰੂਰਤ ਦਾ ਸਮਾਨ ਵੀ ਨਾਲ ਮਿਲ ਰਿਹਾ ਹੈ ਅਸੀਂ ਬਹੁਤ ਖੁਸ਼ ਹਾਂ| ਸਾਡੇ ਪੰਜਾਬ ਦੇ ਬੁਜੁਗਰਾ ਨੂੰ ਮੁਫ਼ਤ ਤੀਰਥ ਯਾਤਰਾ ਹੋਣ ਜਾ ਰਹੀ ਹੈ| ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ |ਬਾਕੀ ਗੁਰੂਧਾਮਾ ਲਈ ਵੀ ਬੱਸਾਂ ਸ਼ੁਰੂ ਹੋਣ ਜਾ ਰਹੀਆਂ ਹਨ|