Politics
ਬਰਨਾਲੇ ਦਾ ਪਿੰਡ ਕਾਲੇਕੇ ਬਣਿਆ ਜੰਗ ਦਾ ਮੈਦਾਨ
ਬਰਨਾਲਾ ਦੇ ਪਿੰਡ ਕਾਲੇਕੇ ‘ਚ ਜ਼ਮੀਨੀ ਵਿਵਾਦ ਕਾਰਨ ਛਿੜੀ ਜੰਗ,15 ਸਾਲ ਪੁਰਾਣੇ ਚੱਲ ਰਹੇ ਜ਼ਮੀਨੀ ਵਿਵਾਦ ‘ਚ ਚੱਲੀ ਗੋਲੀ

15 ਸਾਲ ਪੁਰਾਣੇ ਚੱਲ ਰਹੇ ਜ਼ਮੀਨੀ ਵਿਵਾਦ ‘ਚ ਚੱਲੀ ਗੋਲੀ
ਬਰਨਾਲਾ ਦੇ ਪਿੰਡ ਕਾਲੇਕੇ ‘ਚ ਜ਼ਮੀਨੀ ਵਿਵਾਦ ਕਾਰਨ ਛਿੜੀ ਜੰਗ
ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੋਈ ਮੌਤ
2 ਵਿਅਕਤੀ ਗੰਭੀਰ ਰੂਪ ਨਾਲ ਹੋਏ ਜ਼ਖਮੀ
ਬਰਨਾਲਾ,9 ਨਵੰਬਰ : ਬਰਨਾਲਾ ਦਾ ਪਿੰਡ ਕਾਲੇਕੇ ਓਦੋਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗੋਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ 15 ਸਾਲ ਤੋਂ ਚੱਲ ਰਿਹਾ ਹੈ,ਮਰਨ ਵਾਲੇ ਦੇ ਪਰਿਵਾਰ ਨੇ ਦੱਸਿਆ ਕਿ 15 ਸਾਲ ਪਹਿਲਾ ਉਹਨਾਂ ਨੇ ਜ਼ਮੀਨ ਖਰੀਦੀ ਸੀ ਅਤੇ ਹੁਣ ਇਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਰਕੇ ਇਹ ਝਗੜਾ ਵੱਧ ਗਿਆ ਤੇ ਦੂਜੀ ਧਿਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਦੋ ਜ਼ਖਮੀ ਹੋਏ ਵਿਅਕਤੀਆਂ ਨੂੰ ਪੁਲਿਸ ਵੱਲੋਂ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ।
ਇਸ ਮਾਮਲੇ ਵਿੱਚ ਐੱਸ ਪੀ ਬਰਨਾਲਾ ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ 16 ਸਾਲ ਪਹਿਲਾਂ ਮੁਲਜ਼ਮਾਂ ਨੇ ਪੀੜਤਾਂ ਦੇ ਨਾਲ ਜ਼ਮੀਨ ਦਾ ਤਬਾਦਲਾ ਕੀਤਾ ਸੀ ਪਰ ਹੁਣ ਜ਼ਮੀਨ ਦੇ ਰੇਟ ਵਧਣ ਕਰਕੇ ਉਨ੍ਹਾਂ ਦਾ ਮੰਨ ਬਾਈਮਾਨ ਹੋ ਗਿਆ। ਜਿਸ ਕਰਕੇ ਹੁਣ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਉਂਦੇ ਸਨ। ਐੱਸ ਪੀ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਅਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Continue Reading