Punjab
ਗੁਰਬਾਣੀ ਦੇ ਪ੍ਰਸਾਰ ਲਈ ਕੀਤੀ ਜਾ ਰਹੀ ਇਕ ਵੱਖ ਤਰ੍ਹਾਂ ਦੀ ਪਹਿਲ ਦੇ ਚਲਦੇ ਮਸ਼ਹੂਰ ਹੋ ਰਿਹਾ ਹੈ ਪਿੰਡ ਹਰਦਾਨ |

ਬਟਾਲਾ: ਬਟਾਲਾ ਦੇ ਨੇੜਲੇ ਪਿੰਡ ਹਰਦਾਨ ਆਪਣੀ ਕੀਤੀ ਇਕ ਵੱਖ ਤਰ੍ਹਾਂ ਦੀ ਪਹਿਲਕਦਮੀ ਨਾਲ ਇਕ ਵੱਖਰੀ ਪਹਿਚਾਣ ਸਥਾਪਿਤ ਕੀਤੇ ਹੋਏ ਹੈ | ਪੰਜਾਬ ਚ ਬਹੁਤ ਐਸੀਆਂ ਪੰਚਾਇਤਾਂ ਹਨ ਜਿਹਨਾਂ ਵਲੋਂ ਮਾਡਲ ਪਿੰਡ ਬਣਾਏ ਜਾ ਰਹੇ ਹਨ | ਲੇਕਿਨ ਪਿੰਡ ਹਰਦਾਨ ਦੀ ਪੰਚਾਇਤ ਨੇ ਪਿੰਡ ਦੀ ਨੁਹਾਰ ਤਾ ਬਦਲੀ ਲੇਕਿਨ ਉਸਦੇ ਨਾਲ ਇਸ ਪਿੰਡ ਚ ਦਾਖਲ ਹੁੰਦਿਆਂ ਹੀ ਦਰਬਾਰ ਸਾਹਿਬ ਦੀ ਇਲਾਹੀ ਬਾਣੀ ਦੇ ਕੀਰਤਨ ਦੀ ਮਿੱਠੀ ਅਵਾਜ਼ ਤੁਹਾਡੇ ਕੰਨਾਂ ਵਿਚ ਪੈਂਦੀ ਹੈ
ਪਿੰਡ ਦੀ ਪੰਚਾਇਤ ਵਲੋਂ ਪਿੰਡ ਦੇ ਆਲੇ ਦੁਵਾਲ ਅਤੇ ਪਿੰਡ ਦੀਆ ਗਲੀਆਂ ਚ ਛੋਟੇ ਛੋਟੇ ਸਪੀਕਰ ਲਗਾਏ ਹਨ ਜੋ ਨਾ ਤਾ ਆਵਾਜ਼ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਉਹਨਾਂ ਸਪੀਕਰਾਂ ਚ ਪੂਰਾ ਦਿਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਧੇ ਚਲਣ ਵਾਲੇ ਗੁਰਬਾਣੀ ਕੀਰਤਨ ਚਲਦਾ ਰਹਿੰਦਾ ਹੈ |
ਉਥੇ ਹੀ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਜਦ ਉਹਨਾਂ ਦੀ ਪੰਚਾਇਤ ਬਣੀ ਤਾ ਸਭ ਤੋਂ ਪਹਿਲਾ ਇਹ ਪ੍ਰੋਜੈਕਟ ਪਿੰਡ ਚ ਲਾਉਣ ਦਾ ਮਤਾ ਇਕ ਮਤ ਹੋ ਪੰਚਾਇਤ ਅਤੇ ਪਿੰਡ ਵਲੋਂ ਕੀਤਾ ਗਿਆ ਸੀ ਅਤੇ ਪਿੰਡ ਦੀ ਫਿਰਨੀ ਉੱਪਰ ਚਾਰੇ ਪਾਸੇ ਪੋਲਾਂ ਤੇ ਚੰਗੇ ਕਿਸਮ ਦੇ ਸਪੀਕਰ ਲਗਾਏ ਗਏ।
ਇਨ੍ਹਾਂ ਸਪੀਕਰਾਂ ਰਾਹੀਂ ਇੰਟਰਨੈਟ ਦੇ ਜਰੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਾਸਰਣ ਨੂੰ ਲਾਈਵ ਨਾ ਜੋੜਿਆ ਗਿਆ ਹੈ। ਉਥੇ ਹੀ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਵਸਿਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਚਲਦੀ ਗੁਰਬਾਣੀ ਕੀਰਤਨ ਨਾਲ ਗੁਰੂ ਉਪਦੇਸ਼ਾ ਨਾਲ ਜੋੜਦਾ ਹੈ | ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿੰਡ ਵਿੱਚ ਘਰਾਂ ਚ ਜਿਥੇ ਵੀ ਹੋਣ ਕੋਈ ਕੰਮ ਕਰ ਰਹੇ ਹੋਣ ਉਹ ਕੀਰਤਨ ਸੁਣ ਕੇ ਗੁਰੂ ਚਰਨਾ ਨਾਲ ਜੁੜੇ ਰਹਿੰਦੇ ਹਨ |