Punjab
ਛੱਪੜ ਤੇ ਹੋਰੇ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜਾ
3 ਦਸੰਬਰ 2023: ਫਰੀਦਕੋਟ ਪ੍ਰਸ਼ਾਸਨ ਵੱਲੋਂ ਕਸਬਾ ਕੋਟਕਪੂਰਾ ਦੇ ਜੀਵਨ ਨਗਰ ਦੇ ਨੇੜੇ ਛੱਪੜ ਤੇ ਕਬਜ਼ਾ ਧਾਰਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੈਬ ਤਹਸੀਲਦਾਰ ਗੁਰਚਰਨ ਸਿੰਘ ਬਰਾੜ ਅਤੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਦੀ ਅਗਵਾਈ ਦੇ ਵਿੱਚ ਇਹਨਾਂ ਰਿਹਾਇਸ਼ ਵਾਲੇ ਕਬਜ਼ੇ ਹਟਵਾਏ ਗਏ ਅਤੇ ਨਾਲ ਹੀ ਰਿਹਾਇਸ਼ ਵਾਲੇ ਕਬਜ਼ਾ ਧਾਰਕ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਨੂੰ 15 ਦਿਨਾਂ ਦੀ ਮੁਹਲਤ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਜੀਵਨ ਨਗਰ ਵਾਲੇ ਛੱਪੜ ਵਾਲੀ ਥਾਂ ਤੇ ਕਈ ਲੋਕਾਂ ਨੇ ਨਜਾਇਜ਼ ਕਬਜੇ ਕੀਤੇ ਹੋਏ ਹਨ ਜਿੱਥੇ ਕਿ ਲੋਕਾਂ ਵੱਲੋਂ ਪੱਕੇ ਤੌਰ ਤੇ ਘਰ ਦੁਕਾਨਾਂ ਵੀ ਬਣਾਈਆਂ ਹੋਈਆਂ ਹਨ ਜਦਕਿ ਕਈ ਲੋਕਾਂ ਨੇ ਅਸਥਾਈ ਤੌਰ ਤੇ ਵੀ ਕਬਜ਼ਾ ਕੀਤਾ ਹੋਇਆ ਸੀ|
ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਇਨਾ ਸਾਰਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਜਿੱਥੇ ਅੱਜ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਸ਼ਾਸਨ ਨੇ ਪੁਲਿਸ ਨੂੰ ਨਾਲ ਲੈ ਕੇ ਜੇਸੀਬੀ ਮਸ਼ੀਨਾਂ ਦੇ ਰਾਹੀਂ ਇਨਾ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕੋਟਪੂਰਾ ਦੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਅਤੇ ਛੱਪੜ ਦੀ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਨਾਂ ਨੂੰ ਨਿਯਮਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਪਹਿਲੇ ਗੇੜ ਵਿੱਚ ਬਿਨਾਂ ਰਿਹਾਇਸ਼ ਅਤੇ ਸਿਰਫ ਚਾਰ ਦੁਵਾਰੀ ਵਾਲੇ ਕਬਜ਼ੇ ਹਟਾਏ ਜਾ ਰਹੇ ਹਨ ਅਤੇ ਰਿਹਾਇਸ਼ੀ ਕਬਜ਼ਾ ਧਾਰਕਾਂ ਨੂੰ ਚੇਤਾਵਨੀ ਦੇ ਕੇ 15 ਦਿਨਾਂ ਦੀ ਮੁਹਲਤ ਦਿੱਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਵੀ ਹਟਵਾ ਦਿੱਤਾ ਜਾਵੇਗਾ|
ਉਹਨਾਂ ਕਿਹਾ ਕਿ ਛੱਪੜ ਤੇ ਕਬਜ਼ਾ ਕੀਤੇ ਜਾਣ ਦੇ ਕਾਰਨ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਪੈਦਾ ਹੋ ਚੁੱਕੀ ਹੈ ਜਿਸ ਦਾ ਖਾਮੀਆਜਾ ਪਿਛਲੇ ਸਮੇਂ ਦੇ ਦੌਰਾਨ ਹੋਈ ਭਾਰੀ ਬਰਸਾਤ ਦੇ ਕਾਰਨ ਸ਼ਹਿਰ ਦੇ ਲੋਕ ਭੁਗਤ ਚੁੱਕੇ ਹਨ ਇਸ ਮਾਮਲੇ ਵਿੱਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਕਿਹਾ ਕਿ ਕਬਜ਼ਾ ਹਟਾਉਣ ਵਿੱਚ ਲੱਗੇ ਅਧਿਕਾਰੀਆਂ ਨੂੰ ਪੁਲਿਸ ਵੱਲੋਂ ਸੁਰੱਖਿਆ ਮੁਹੀਆ ਕਰਵਾਈ ਗਈ ਹੈ ਅਤੇ ਸਿਵਿਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਵਾਸਤੇ ਪੁਲਿਸ ਤੋਂ ਇਲਾਵਾ ਬਾਕੀ ਵਿਭਾਗਾਂ ਦੀਆਂ ਟੀਮਾਂ ਵੀ ਮੌਕੇ ਤੇ ਹਾਜ਼ਰ ਹਨ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।