Punjab
ਯੂਕਰੇਨ ਚ ਸਾਥੀ ਜੂਨੀਅਰ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਨੌਜਵਾਨ ਨੇ ਦੱਸੀ ਆਪ ਬੀਤੀ
ਰੂਸ ਅਤੇ ਯੂਕਰੇਨ ਦੀ ਜੰਗ ਭਾਵੇ ਜਾਰੀ ਹੈ ਲੇਕਿਨ ਉਥੇ ਫਸੇ ਸਾਰੇ ਭਾਰਤੀ ਬੱਚੇ ਆਪਣੇ ਘਰਾਂ ਚ ਪਰਤ ਆਏ ਹਨ ਅਤੇ ਇਸ ਵਤਨ ਵਾਪਸੀ ਵੀ ਇਕ ਜਿੰਦਗੀ ਅਤੇ ਮੌਤ ਦੀ ਜੰਗ ਸੀ ਜੋ ਇਹ ਭਾਰਤੀ ਬੱਚੇ ਲੜ ਅੱਜ ਆਪਣੇ ਘਰਾਂ ਚ ਹਨ ਉਥੇ ਹੀ ਬਚਿਆਂ ਦੀ ਘਰ ਵਾਪਸੀ ਨਾਲ ਉਹਨਾਂ ਦੇ ਪਰਿਵਾਰਾਂ ਨੇ ਵੀ ਸੁਖ ਦਾ ਸਾਹ ਲਿਆ ਉਥੇ ਹੀ ਬਟਾਲਾ ਦਾ ਇਕ ਨੌਜ਼ਵਾਨ ਕਾਰਤਿਕ ਜੋ ਯੂਕਰੇਨ ਚ ਪਿਛਲੇ ਚਾਰ ਸਾਲ ਤੋਂ ਪੜਾਈ ਕਰ ਰਿਹਾ ਹੈ ਉਹ ਬਾਕੀ ਬੱਚਿਆਂ ਤੋਂ ਬਾਅਦ ਚ ਆਪਣੇ ਘਰ ਪਰਤਿਆ ਅਤੇ ਉਸਦੀ ਵਜਹ ਸੀ ਕਿ ਇਸ ਨੌਜਵਾਨ ਨੇ ਆਪਣੇ ਨਾਲ ਪੜਨ ਵਾਲੇ ਜੂਨੀਅਰ ਬੱਚੇ ਅਤੇ ਵਿਸ਼ੇਸ ਤੌਰ ਪੰਜਾਬੀਆਂ ਨੂੰ ਪਹਿਲਾਂ ਵਤਨ ਵਾਪਸੀ ਲਈ ਮਦਦ ਕੀਤੀ ਅਤੇ ਆਪ ਆਖਰ ਚ ਵਤਨ ਪਹੁਚਿਆ ਉਥੇ ਹੀ ਕਾਰਤਿਕ ਨੇ ਕਿਹਾ ਕਿ ਕਈ ਵਾਰ ਤਾ ਇਵੇ ਸੀ ਕਿ ਘਰ ਵਾਪਸੀ ਦਾ ਖਿਆਲ ਭੁੱਲ ਚੁਕਾ ਸੀ ਲੇਕਿਨ ਇਕ ਉਮੀਦ ਸੀ ਕਿ ਘਰ ਜਰੂਰ ਜਾਵਾਂਗਾ ਉਥੇ ਹੀ ਕਾਰਤਿਕ ਨੇ ਭਾਰਤ ਸਰਕਾਰ ਦੇ ਮਿਸ਼ਨ ਗੰਗਾ ਤੇ ਵੀ ਸਵਾਲ ਚੁਕੇ ਅਤੇ ਸਚਾਈ ਬਿਆਨ ਕਰਦੇ ਕਿਹਾ ਕਿ ਉਹ ਪੰਜਾਬੀ ਕਾਂਟਰੈਕਟ ਹੀ ਹਨ ਜਿਹਨਾਂ ਸਾਰੇ ਵਿਦਿਆਰਥੀਆਂ ਨੂੰ ਖੜਕੀਵ ਅਤੇ ਕਿਵ ਤੋਂ ਪੋਲੈਂਡ ਅਤੇ ਹੋਰਨਾਂ ਬਾਰਡਰ ਤਕ ਪਹੁਚਿਆ | ਉਥੇ ਹੀ ਕਾਰਤਿਕ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੱਚੇ ਦੀ ਬਹੁਤ ਫਿਕਰ ਸੀ ਲੇਕਿਨ ਉਸ ਪ੍ਰਮਾਤਮਾ ਤੇ ਵਿਸ਼ਵਾਸ ਸੀ ਕਿ ਉਹ ਸਾਰੀਆਂ ਦੀ ਮਦਦ ਕਰ ਰਿਹਾ ਹੈ ਅਤੇ ਜਰੂਰ ਘਰ ਪਰਤੇਗਾ |