Connect with us

Punjab

ਬਟਾਲਾ ਦੇ ਨਜ਼ਦੀਕ ਇਕ ਇਲਾਕੇ ਚ ਇਕੋ ਰਾਤ ਚ ਗੁਰੂਦਵਾਰਾ ਸਾਹਿਬ ਅਤੇ ਦੋ ਵੱਖ ਵੱਖ ਦੁਕਾਨਾਂ ਚ ਹੋਈ ਚੋਰੀ , ਲੋਕਾਂ ਚ ਦਹਿਸ਼ਤ |

Published

on

ਬਟਾਲਾ ਦੇ ਗੁਰਦਾਸਪੁਰ ਰੋਡ ਇਲਾਕੇ ਚ ਬੀਤੀ ਰਾਤ ਚੋਰਾਂ ਨੇ ਜਿਥੇ ਗੁਰੂਦਵਾਰਾ ਸਾਹਿਬ ਚ ਗੋਲਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਉਥੇ ਹੀ ਉਸੇ ਇਲਾਕੇ ਚ ਇਕ ਕਰਿਆਨੇ ਦੀ ਦੁਕਾਨ ਅਤੇ ਇਕ ਸੈਲੂਨ ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਵਾਰਦਾਤ ਸੀਸੀਟੀਵੀ ਕੈਮਰਾ ਚ ਹੋਈ ਕੈਦ | 

ਉਥੇ ਹੀ ਗੁਰੂਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਚੋਰਾਂ ਨੇ ਗੁਰੂਦਵਾਰਾ ਸਾਹਿਬ ਚ ਦਾਖਿਲ ਹੋ ਗੋਲਕ ਲੈਕੇ ਫਰਾਰ ਹੋ ਗਏ ਅਤੇ ਮੁੜ ਗੋਲਕ ਚੋ ਪੈਸੇ ਕੱਢ ਗੁਰੂਦਵਾਰਾ ਸਾਹਿਬ ਦੇ ਬਾਹਰ ਖਾਲੀ ਗੋਲਕ ਛੱਡ ਗਏ ਜਦਕਿ ਇਹ ਪੂਰੀ ਵਾਰਦਾਤ ਉਥੇ ਲਗੇ ਸੀਸੀਟੀਵੀ ਕੈਮਰਾ ਚ ਕੈਦ ਹੋਈ ਹੈ | ਇਸੇ ਹੀ ਤਰ੍ਹਾਂ ਕੁਛ ਦੂਰੀ ਤੇ ਇਕ ਕਰਿਆਨਾ ਦੀ ਦੁਕਾਨ ਤੇ ਉਹਨਾਂ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਉਥੇ ਹੀ ਇਕ ਸੈਲੂਨ ਦੀ ਦੁਕਾਨ ਤੇ ਚੋਰੀ ਹੋਈ ਅਤੇ ਸੈਲੂਨ ਮਲਿਕ ਦਾ ਕਹਿਣਾ ਸੀ ਕਿ ਗੱਲੇ ਚ ਰੱਖੇ ਕਰੀਬ 20 ਹਜ਼ਾਰ ਨਕਦੀ , ਟੈਟੋ ਬਣਾਉਣ ਵਾਲੀ ਮਸ਼ੀਨ ਅਤੇ ਸੀਸੀਟੀਵੀ ਕੈਮਰਾ ਦੀ ਡੀਵੀਅਰ ਵੀ ਚੋਰੀ ਕਰ ਚੋਰ ਫਰਾਰ ਹੋ ਗਏ , ਇਕ ਇਲਾਕੇ ਚ ਇਕੋ ਰਾਤ ਚ ਹੋਇਆ ਚੋਰੀ ਦੀਆ ਵਾਰਦਾਤਾਂ ਸੰਬਧੀ ਦੁਕਾਨਦਾਰਾਂ ਅਤੇ ਗੁਰੂਦਵਾਰਾ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ ਗਈ ਹੈ |