Health
ਬਰਡ ਫਲੂ ਦਾ ਪੰਜਾਬ ‘ਚ ਹੁਣ ਕੋਈ ਵੀ ਕੇਸ ਨਹੀਂ : ਵਿਜੈ ਕੁਮਾਰ ਜੰਜੂਆ
ਪੰਜਾਬ ਸਰਕਾਰ ਪਸ਼ੂ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਸ੍ਰੀ ਵਿਜੈ ਕੁਮਾਰ ਜੰਜੂਆ ਨੇ ਦੱਸਿਆ ਕਿ 19 ਫਰਵਰੀ 2021 ਤੋਂ ਅੱਜ ਦੀ ਤਰੀਕ ਤੋਂ ਸਾਰੇ ਬਰਡ ਫਲੂ ਦੀ ਜਾਂਚ ਕਰਦੇ ਹੋਏ ਇਹ ਪੱਤਾ ਲਗਾਇਆ ਕਿ ਪੰਜਾਬ ਰਾਜ ‘ਚ ਬਰਡ ਫਲੂ ਦਾ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ ਹੈ।
ਪੋਲਰੀ ਫਾਰਮ ਜੋ ਕਿ ਪੰਜਾਬ ‘ਚ ਹਨ ਉਨ੍ਹਾਂ ‘ਚੋਂ ਕੁਝ ਫਾਰਮਾਂ ਵਿੱਚ ਬਰਡ ਫਲੂ ਦੇ ਕੇਸ ਹੋਣ ਕਾਰਨ ਮਿਤੀ 8 ਫਰਵਰੀ ਤੋਂ 18 ਫਰਵਰੀ 2021 ਤਕ ਕੁੱਲ 15,888 ਸੈਂਪਲਸ ਪੰਜਾਬ ਰਾਜ ਦੇ ਅਲਗ ਅਲਗ ਜ਼ਿਲਿਆਂ ਤੋਂ ਪ੍ਰਾਪਤ ਕੀਤੇ ਗਏ ਹਨ। ਇਨਾਂ ਸੈਂਪਲਾਂ ਨੂੰ ਟੈਸਟ ਕਰਨ ਉਪਰੰਤ ਕੇਵਲ 4 ਥਾਂਵਾਂ ਦੇ ਸੈਂਪਲ ਹੀ ਬਰਡ ਫਲੂ ਲਈ ਪਾਜ਼ੀਟਿਵ ਪਾਏ ਗਏ ਸਨ ਅਤੇ ਮੌਜੂਦਾ ਸਮੇਂ ਪੰਜਾਬ ਵਿਚੋਂ ਬਰਡ ਫਲੂ ਦੀ ਜਾਂਚ ਲਈ ਕੋਈ ਵੀ ਸੈਂਪਲ ਪਾਜ਼ੀਟਿਵ ਨਹੀਂ ਪਾਇਆ ਗਿਆ ਹੈ।
ਕੋਰੋਨਾ ਵਿਸ਼ਾਣੂ ਦਾ ਭਾਰਤ ‘ਚ ਬਦਲਿਆ ਰੂਪ ਰਿਪੋਰਟ ਹੋਈਆ ਹੈ। ਇਸ ਨੂੰ ਦੇਖਦਿਆ ਸਰਕਾਰ ਨੇ ਕੋਵਿਡ ਟੈਸਟਿੰਗ ਸਥਾਨਾਂ ‘ਚ ਵਾਧਾ ਕੀਤਾ ਹੈ। ਤਾਂ ਜੋ ਇੱਥੇ ਘੱਟ ਸਮੇਂ ‘ਚ ਵੱਧ ਟੈਸਟ ਕੀਤੇ ਜਾਣ। ਜਲੰਧਰ ਵਿਖੇ ਕੋਵਿਡ-19 ਦੇ ਸੈਂਪਲਾਂ ਦੀ ਟੈਸਟਿੰਗ ਐਨ.ਆਰ.ਡੀ.ਡੀ.ਐਲ ਟੈਸਟਿੰਗ ਲੈਬਾਰਟਰੀ ਤੋਂ 1 ਮਾਰਚ, 2021 ਤੋਂ ਫਿਰ ਦੁਬਾਰਾ ਸ਼ੁਰੂ ਹੋਵੇਗੀ । ਇਸ ਦੌਰਾਨ ਹਰ ਰੋਜ਼ 1000 ਸੈਂਪਲਾਂ ਦੀ ਟੈਸਟਿੰਗ ਹੋਵੇਗੀ।