Punjab
ਮੌਸਮ ‘ਚ ਵੱਡੀ ਤਬਦੀਲੀ, ਤਾਪਮਾਨ ‘ਚ ਆਈ ਭਾਰੀ ਗਿਰਾਵਟ, ਤੋੜਿਆ ਕਈ ਸਾਲਾਂ ਦਾ ਰਿਕਾਰਡ

ਲੁਧਿਆਣਾ, 18 ਮਈ (ਸੰਜੀਵ ਸੂਦ): ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਪੂਰੇ ਵਿਸ਼ਵ ਤੇ ਇਸ ਦਾ ਅਸਰ ਪੈ ਰਿਹਾ ਹੈ ਅਤੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਥੇ ਹੀ ਇਸ ਦਾ ਇੱਕ ਚੰਗਾ ਪੱਖ ਵੀ ਵਿਖਾਈ ਦੇ ਰਿਹਾ ਹੈ, ਜੋ ਅਸੀਂ ਨਹੀਂ ਸਗੋਂ ਮੌਸਮ ਵਿਗਿਆਨੀ ਦੱਸ ਰਹੇ ਹਨ। ਕੋਰੋਨਾ ਵਾਇਰਸ ਨੇ ਮੌਸਮ ਦੇ ਵਿੱਚ ਇੰਨੀ ਵੱਡੀ ਤਬਦੀਲੀ ਕਰਵਾ ਦਿੱਤੀ ਹੈ ਕਿ ਮਈ ਮਹੀਨੇ ‘ਚ ਜੋ ਗਰਮੀ ਪੈਂਦੀ ਸੀ ਉਹ ਇਸ ਵਾਰ ਨਹੀਂ ਵਿਖਾਈ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਜਾਣਕਾਰੀ ਸਾਡੀ ਟੀਮ ਨਾਲ ਵਿਸ਼ੇਸ਼ ਤੌਰ ਤੇ ਸਾਂਝੀ ਕੀਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਮਈ ਮਹੀਨੇ ਦੇ ਵਿੱਚ ਜ਼ਿਆਦਾਤਰ ਪਾਰਾ 36-39 ਡਿਗਰੀ ਦੇ ਦਰਮਿਆਨ ਰਹਿੰਦਾ ਹੈ ਅਤੇ ਬਾਰਿਸ਼ ਵੀ 20 ਐੱਮ.ਐੱਮ ਤੱਕ ਹੀ ਰਹਿੰਦੀ ਹੈ। ਪਰ ਇਸ ਵਾਰ 33 ਐੈੱਮ ਮੀਹ ਮਈ ਮਹੀਨੇ ਚ ਹੁਣ ਤੱਕ ਹੋ ਚੁੱਕੀ ਹੈ ਅਤੇ ਟੈਂਪਰੇਚਰ ਵੀ 32-35 ਡਿਗਰੀ ਦੇ ਦਰਮਿਆਨ ਹੀ ਰਹੇ ਨੇ ਮਤਲਬ ਕਿ ਗਰਮੀ ਘੱਟ ਪਈ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਹਾਲਾਤ ਸਿਰਫ ਲੁਧਿਆਣਾ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਹੀ ਹਨ, ਨਾਲ ਹੀ ਡਾਕਟਰ ਪ੍ਰਭਜੋਤ ਕੌਰ ਨੇ ਵੀ ਕਿਹਾ ਕਿ ਅੱਗੇ ਦਿਨਾਂ ਚ ਮੌਸਮ ਸਾਫ ਰਹੇਗਾ।