Connect with us

Punjab

ਗੁਰਦੁਆਰਾ ਐਕਟ ‘ਚ ਕਿਤੇ ਵੀ ਲਾਇਵ ਟੈਲੀਕਾਸਟ ਜਾਂ ਬ੍ਰਾਡਕਾਸਟ ਸ਼ਬਦ ਨਹੀਂ ਹੈ- CM ਮਾਨ…

Published

on

ਚੰਡੀਗੜ੍ਹ 19 JUNE 2023: ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ,ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ ਹਨ|ਕੈਬਿਨਟ ਮੀਟਿੰਗ ਤੋਂ ਬਾਅਦ CM ਮਾਨ ਨੇ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਬਿਨਾਂ ਤੱਥਾਂ ਤੋਂ ਕੋਈ ਵੀ ਗੱਲ ਨਹੀਂ ਕਰਦਾ ਹਾਂ,ਓਥੇ ਹੀ ਉਹਨਾਂ ਇਹ ਵੀ ਕਿਹਾ ਕਿ ਗੁਰਦੁਆਰਾ ਐਕਟ ‘ਚ ਕਿਤੇ ਵੀ ਲਾਇਵ ਟੈਲੀਕਾਸਟ ਜਾਂ ਬ੍ਰਾਡਕਾਸਟ ਸ਼ਬਦ ਨਹੀਂ ਹੈ। ਉਨ੍ਹਾਂ ਆਖਿਆ ਕਿ ਇੱਕ ਚੈਨਲ ਨੇ 11 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦੇ। ਉਨ੍ਹਾਂ ਸਵਾਲ ਕੀਤਾ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਫਰੀ ਕਿਉਂ ਨਹੀਂ। ਅਸੀਂ ਮਾਡਰਨ ਮਸੰਦਾਂ ਤੋਂ ਗੁਰਬਾਣੀ ਛੁਡਾਵਾਂਗੇ।

ਉੱਥੇ ਹੀ ਮਾਨ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸਟੇਟ ਐਕਟ ਹੈ, ਧਾਮੀ ਸਾਬ੍ਹ ਜੇ ਹੁਣ ਸੁਣ ਰਹੇ ਹੋ ਤਾਂ, ਇਹ ਸਟੇਟ ਐਕਟ ਹੈ। SGPC ਦੀ ਫਾਈਲ ਸੁਪਰੀਮ ਕੋਰਟ ਨੇ ਸਸਪੈਂਡ ਕੀਤੀ ਸੀ। ਮੈਂ ਗੁਰਦੁਆਰਾ ਐਕਟ ‘ਚ ਕੋਈ ਸੋਧ ਨਹੀਂ ਕਰ ਰਿਹਾ। ਮੈਂ ਪ੍ਰਸਾਰਣ ਦੇ ਅਧਿਕਾਰ ਕਿਸੇ ਸਰਕਾਰ ਦੇ ਅਦਾਰੇ ਨੂੰ ਨਹੀਂ ਦੇ ਰਿਹਾ। ਮੈਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ।

ਮਾਨ ਨੇ ਇਹ ਵੀ ਦੱਸਿਆ ਕਿ ਗੁਰਬਾਣੀ ਸਭ ਦੀ ਹੀ ਸਾਂਝੀ ਹੈ ਇਸ ਤੇ ਕੋਈ ਵੀ ਪੈਸੇ ਨਹੀਂ ਲੱਗਣਾ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਕੋਲ ਪ੍ਰਚਾਰ ਕਰਨ ਦਾ ਬਹੁਤ ਵੱਡਾ ਮੌਕਾ ਹੈ
ਗੁਰਬਾਣੀ ਪ੍ਰਸਾਰਣ ਦੌਰਾਨ ਕੋਈ ਵੀ ਕਮਰਸ਼ੀਅਲ AD ਨਹੀਂ ਚੱਲੇਗੀ।30 ਮਿੰਟ ਪਹਿਲਾਂ ਜਾਂ 30 ਮਿੰਟ ਬਾਅਦ ਕੋਈ ਵੀ Ad ਨਹੀਂ ਆਉਣੀ ਚਾਹੀਦੀ|ਵਿਧਾਨ ਸਭਾ ਵਿੱਚ ਗੁਰਬਾਣੀ ਪ੍ਰਸਾਰਣ ਐਕਟ ਲਿਆਵਾਂਗੇ।The Sikh Gurudwara Act 2023 ਲਿਆ ਰਹੇਂ ਹਾਂ।

.