Punjab
ਜਨਰਲ ਬਰਾੜ ਦੇ ਬਿਆਨ ‘ਤੇ ਪੰਜਾਬ ‘ਚ ਮਚੀ ਹਲਚਲ,ਭਾਜਪਾ ਆਗੂ ਗਰੇਵਾਲ ਨੇ ਅੰਮ੍ਰਿਤਪਾਲ ਵੱਲ ਧਿਆਨ ਦੇਣ ਲਈ ਕਿਹਾ
ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਹਲਚਲ ਮਚ ਗਈ ਹੈ। ਦੂਜੇ ਪਾਸੇ ਭਾਜਪਾ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲਾਂ ਭਿੰਡਰਾਂਵਾਲਾ ਨਾਲ ਬਹੁਤੇ ਲੋਕ ਨਹੀਂ ਸਨ। ਉਹ ਇੱਕ ਧਾਰਮਿਕ ਆਗੂ ਸੀ ਅਤੇ ਲੋਕ ਉਸ ਨਾਲ ਜੁੜਨ ਲੱਗ ਪਏ, ਪਰ ਉਸ ਤੋਂ ਬਾਅਦ ਉਹ ਗਲਤ ਹੱਥਾਂ ਵਿੱਚ ਪੈ ਗਿਆ ਅਤੇ ਗਲਤ ਦਿਸ਼ਾ ਵਿੱਚ ਜਾਣ ਲੱਗਾ। ਕਈ ਵਾਰ ਸਰਕਾਰ ਦੀਆਂ ਗਲਤੀਆਂ ਦਾ ਖਮਿਆਜ਼ਾ ਦੇਸ਼ ਅਤੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਅੰਮ੍ਰਿਤਪਾਲ ਨੂੰ ਰੋਕਣਾ ਜ਼ਰੂਰੀ ਹੈ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਇੰਟਰਵਿਊ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵੱਲ ਧਿਆਨ ਦੇਣ ਲਈ ਕਿਹਾ ਹੈ। ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੀ ਹਾਲਤ ਉਹੀ ਬਣੀ ਹੋਈ ਹੈ। ਅੱਜ ਅੰਮ੍ਰਿਤਪਾਲ ਨਾਲ ਕੋਈ ਨਹੀਂ ਹੈ। ਪਰ ਉਹ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ ਅਤੇ ਸੂਬਾ ਸਰਕਾਰ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੀ।