Punjab
ਜਲੰਧਰ ਪੁਲਿਸ ਤੇ ਔਰਤ ਵਿਚਕਾਰ ਹੋਈ ਬਹਿਸ
8ਜਨਵਰੀ 2024 : ਜਲੰਧਰ ਪੁਲਿਸ ਵੱਲੋਂ ਦੇਰ ਸ਼ਾਮ ਕਪੂਰਥਲਾ ਦੇ ਅੰਮ੍ਰਿਤਸਰ ਰੋਡ ‘ਤੇ ਇੱਕ ਦੁਕਾਨ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਹਾਈ ਪ੍ਰੋਫਾਈਲ ਡਰਾਮਾ ਰਚਿਆ ਗਿਆ। ਇੱਕ ਮਾਮਲੇ ਦੀ ਜਾਂਚ ਲਈ ਆਈ ਜਲੰਧਰ ਪੁਲਿਸ ਅਤੇ ਦੁਕਾਨ ਮਾਲਕ ਵਿਚਕਾਰ ਲੰਮੀ ਬਹਿਸ ਹੋਈ। ਇਸ ਹਾਈ ਪ੍ਰੋਫਾਈਲ ਡਰਾਮੇ ਵਿੱਚ ਦੁਕਾਨਦਾਰ ਦੀ ਭੈਣ ਪੁਲਿਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਹੁਣ ਇਸ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪੁਲਿਸ ਅਤੇ ਦੁਕਾਨਦਾਰ ਵਿੱਚ ਬਹਿਸ ਹੋ ਰਹੀ ਹੈ। ਅਤੇ ਦੁਕਾਨਦਾਰ ਦੀ ਭੈਣ ਨੂੰ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਜਲੰਧਰ ਪੁਲਸ ਨੇ ਇਕ ਮਾਮਲੇ ਦੀ ਜਾਂਚ ਲਈ ਸ਼ਨੀਵਾਰ ਦੇਰ ਸ਼ਾਮ ਅੰਮ੍ਰਿਤਸਰ ਰੋਡ ‘ਤੇ ਸਥਿਤ ਇਕ ਕੱਪੜਿਆਂ ਦੀ ਦੁਕਾਨ ‘ਤੇ ਛਾਪਾ ਮਾਰਿਆ। ਸੂਤਰਾਂ ਦੀ ਮੰਨੀਏ ਤਾਂ ਪੁਲਸ ਜਲੰਧਰ ‘ਚ ਦਰਜ ਇਕ ਮਾਮਲੇ ਦੀ ਜਾਂਚ ਕਰਨ ਆਈ ਸੀ। ਪਰ ਦੁਕਾਨ ਮਾਲਕ ਅਤੇ ਪੁਲਿਸ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਦੁਕਾਨਦਾਰ ਦੀ ਭੈਣ ਨੇ ਪੁਲਸ ਮੁਲਾਜ਼ਮਾਂ ਨੂੰ ਉਸ ਦੇ ਭਰਾ ਨੂੰ ਹਿਰਾਸਤ ‘ਚ ਲੈਣ ਤੋਂ ਰੋਕ ਦਿੱਤਾ, ਜਿਸ ਕਾਰਨ ਦੁਕਾਨਦਾਰ ਦੀ ਭੈਣ ਸੜਕ ‘ਤੇ ਹੀ ਲੇਟ ਗਈ। ਕਪੂਰਥਲਾ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।