Connect with us

World

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਰੈਲੀ ‘ਚ ਹੋਇਆ ਧਮਾਕਾ, ਰੈਲੀ ਨੂੰ ਕਰਨ ਗਏ ਸਨ ਸੰਬੋਧਨ

Published

on

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸ਼ਨੀਵਾਰ ਸਵੇਰੇ ਵਾਲ-ਵਾਲ ਬਚ ਗਏ। pm ਦੀ ਦੀ ਰੈਲੀ ਦੌਰਾਨ ਧੂੰਏਂ ਵਾਲੇ ਬੰਬ ਧਮਾਕੇ ਕੀਤੇ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਹਫੜਾ-ਦਫੜੀ ਮਚ ਗਈ। ਲੋਕ ਭੱਜਣ ਲੱਗੇ। ਸੁਰੱਖਿਆ ਬਲਾਂ ਨੇ ਤੁਰੰਤ ਪੀਐੱਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਜਪਾਨ ਮੀਡਿਆ ਅਧਾਰੇ ਦੇ ਮੁਤਾਬਿਕ ਪੀਐਮ ਕਿਸ਼ਿਦਾ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਵਾਕਾਯਾਮਾ ਸ਼ਹਿਰ ਪਹੁੰਚੇ ਸਨ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲੋਕ ਭੱਜਦੇ ਵੇਖੇ ਜਾ ਸਕਦੇ ਹਨ।

ਇਸ ਤੋਂ ਪਹਿਲਾਂ 8 ਜੁਲਾਈ 2022 ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਇੱਕ ਰੈਲੀ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਆਬੇ ਨਾਰਾ ਸ਼ਹਿਰ ਵਿੱਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਦੇ ਰਹੇ ਸਨ। 42 ਸਾਲਾ ਹਮਲਾਵਰ ਨੇ ਪਿੱਛੇ ਤੋਂ ਗੋਲੀ ਚਲਾਈ। ਦੋ ਗੋਲੀਆਂ ਲੱਗਣ ਤੋਂ ਬਾਅਦ ਆਬੇ ਤੁਰੰਤ ਡਿੱਗ ਪਿਆ। ਉਸ ਨੂੰ ਹਵਾਈ ਜਹਾਜ਼ ਰਾਹੀਂ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। 6 ਘੰਟੇ ਤੱਕ ਮੈਡੀਕਲ ਟੀਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਲਾਜ ਦੌਰਾਨ ਆਬੇ ਨੂੰ ਦਿਲ ਦਾ ਦੌਰਾ ਵੀ ਪਿਆ।