Punjab
3 ਮਹੀਨੇ ਲਈ ਰੱਦ ਰਹਿਣਗੀਆਂ ਇਹ ਟਰੇਨਾਂ, ਜਾਣੋ

ਚੰਡੀਗੜ੍ਹ 2 ਦਸੰਬਰ 2023 : ਧੁੰਦ ਨੂੰ ਦੇਖਦੇ ਹੋਏ ਰੇਲਵੇ ਨੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ 7 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਟਰੇਨਾਂ 2 ਦਸੰਬਰ ਤੋਂ 29 ਫਰਵਰੀ ਤੱਕ ਰੱਦ ਰਹਿਣਗੀਆਂ। ਹਾਲਾਂਕਿ ਰੇਲਵੇ ਨੇ ਪਹਿਲੀ ਲਿਸਟ ‘ਚ ਸਿਰਫ 5 ਟਰੇਨਾਂ ਨੂੰ ਹੀ ਸ਼ਾਮਲ ਕੀਤਾ ਸੀ ਪਰ ਹੁਣ ਦੂਜੀ ਲਿਸਟ ‘ਚ ਇਸ ਨੂੰ ਵਧਾ ਕੇ 7 ਕਰ ਦਿੱਤਾ ਹੈ।
2 ਦਸੰਬਰ ਤੋਂ 5 ਟਰੇਨਾਂ ਰੱਦ
12241-42 ਚੰਡੀਗੜ੍ਹ-ਅੰਮ੍ਰਿਤਸਰ 2 ਦਸੰਬਰ ਤੋਂ 1 ਮਾਰਚ ਤੱਕ
14217-18 ਚੰਡੀਗੜ੍ਹ-ਪ੍ਰਯਾਗਰਾਜ 2 ਦਸੰਬਰ ਤੋਂ 1 ਮਾਰਚ
14615-16 ਲਾਲ ਕੁਆਂ-ਅੰਮ੍ਰਿਤਸਰ 2 ਦਸੰਬਰ ਤੋਂ 24 ਫਰਵਰੀ ਤੱਕ
181003-04 ਅੰਮ੍ਰਿਤਸਰ-ਟਾਟਾ ਨਗਰ 4 ਦਸੰਬਰ ਤੋਂ 1 ਮਾਰਚ ਤੱਕ
14629-30 ਫ਼ਿਰੋਜ਼ਪੁਰ-ਚੰਡੀਗੜ੍ਹ 2 ਦਸੰਬਰ ਤੋਂ 29 ਫਰਵਰੀ ਤੱਕ
14503-04 ਕਾਲਕਾ-ਸ਼੍ਰੀਵੈਸ਼ਨੋ ਦੇਵੀ 2 ਦਸੰਬਰ ਤੋਂ 24 ਫਰਵਰੀ ਤੱਕ