Connect with us

Punjab

ਚੋਰ ਪੈਟਰੋਲ ਪੰਪ ਤੋਂ 1.60 ਲੱਖ ਰੁਪਏ ਚੋਰੀ ਕਰਕੇ ਹੋਏ ਰਫੂ ਚੱਕਰ

Published

on

23 ਦਸੰਬਰ 2023: ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਮੋਗਾ ਰੋਡ ਸਥਿਤ ਨਵੇਂ ਬੱਸ ਸਟੈਂਡ ਦੇ ਸਾਹਮਣੇ ਭਾਰਤ ਪੈਟਰੋਲੀਅ ਕੰਪਨੀ ਦੇ ਪੰਪ ਦੇ ਦਫਤਰ ਵਿੱਚੋਂ ਇਕ ਲੱਖ 60 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਿਆ ਹੈ। ਜੋ ਕਿ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਚੋਰਾਂ ਨੂੰ ਕੋਟਕਪੂਰਾ ਪੁਲਿਸ ਦਾ ਕੋਈ ਡਰ ਨਹੀਂ ਹੈ। ਚੋਰਾਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕੋਟਕਪੂਰਾ ਵਿੱਚ ਦਿਨ ਪਰ ਦਿਨ ਵਧਦੇ ਜਾ ਰਹੀਆਂ ਵਾਰਦਾਤਾਂ ਨੂੰ ਵੇਖ ਕੇ ਇੰਜ ਲੱਗਦਾ ਜਿਵੇਂ ਕੋਟਕਪੁਰਾ ਪੁਲਿਸ ਮੁਖੀ ਕੁੰਭ ਕਰਨ ਦੀ ਨੀਂਦ ਸੁੱਤਾ ਹੋਵੇ ਇਸ ਸਾਰੀ ਘਟਨਾ ਨੂੰ ਇੱਕ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਪੰਪ ਤੇ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਹਨ। ਦੱਸ ਦਈਏ ਕਿ ਇਹ ਸਾਰੀ ਘਟਨਾ ਤਕਰੀਬਨ ਸ਼ਾਮ 6 ਵਜੇ ਦੀ ਹੈ। ਇਸ ਚੋਰੀ ਬਾਰੇ ਪੰਪ ਦੇ ਮਾਲਕ ਅਤੇ ਮੁਲਾਜ਼ਮਾਂ ਨੂੰ ਕਰੀਬ 8 ਵਜੇ ਪਤਾ ਚੱਲਦਾ ਹੈ ਜਦ ਉਹ ਦਫਤਰ ਵਿੱਚ ਕੈਸ਼ ਚੈੱਕ ਕਰਨ ਆਉਂਦੇ ਹਨ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਅਣਪਛਾਤੇ ਨੌਜਵਾਨ ਵਲੋਂ ਦਰਾਜ ਨੂੰ ਭੰਨ ਕੇ ਇਕ ਲੱਖ 60 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਿਆ ਹੈ । ਇਸ ਮਾਮਲੇ ਵਿੱਚ ਹੁਣ ਥਾਣਾ ਸਿਟੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ।