Punjab
ਮੰਦਰਾਂ ਚੋਂ ਸ਼ੇਸ਼ਨਾਗ ਚੋਰੀ ਕਰਨ ਵਾਲੇ ਚੋਰਾਂ ਨੂੰ ਲੋਕਾਂ ਨੇ ਕੀਤਾ ਕਾਬੂ

15 ਦਸੰਬਰ 2023: ਫਰੀਦਕੋਟ ਦੇ ਕਸਬਾ ਕੋਟਕਪੂਰਾ ਵਿਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਚੋਰਾਂ ਵੱਲੋਂ ਮੰਦਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ,ਓਥੇ ਹੀ ਲੋਕਾਂ ਵੱਲੋਂ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨਾਂ ਵੱਲੋਂ ਮੰਦਰਾਂ ਦੇ ਵਿੱਚੋਂ ਮੰਦਰ ਦੀ ਜੋਤ ਮੰਦਰਾਂ ਵਿੱਚ ਪਏ ਹੋਏ ਭਗਵਾਨ ਜੀ ਦੇ ਸ਼ਸਤਰ ਸ਼ਿਵਲਿੰਗ ਉੱਪਰ ਰੱਖਿਆ ਹੋਇਆ ਤਾਂਬੇ ਦਾ ਸ਼ੇਸ਼ਨਾਗ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ |
ਚੋਰਾਂ ਨੇ ਦੱਸਿਆ ਕਿ ਜਦੋਂ ਸਾਨੂੰ ਪੁਲਿਸ ਵੱਲੋਂ ਜੇਲ ਭੇਜਿਆ ਜਾਂਦਾ ਹੈ ਉਥੇ ਵੀ ਸਾਨੂੰ ਵਧੀਆ ਲੱਗਦਾ ਹੈ ਉਥੇ ਤਾਂ ਅਸੀਂ ਮੋਟੇ ਵੀ ਹੋ ਜਾਂਦੇ ਹਾਂ ਲੋਕਾਂ ਦੇ ਦੱਸਣ ਮੁਤਾਬਕ ਇਹਨਾਂ ਵੱਲੋਂ ਪੰਜ ਮੰਦਰਾਂ ਵਿੱਚੋ ਚੋਰੀਆਂ ਕੀਤੀ ਗਈ ਹਨ। ਜੋ ਇਹਨਾਂ ਕੋਲੋਂ ਸਮਾਨ ਮਿਲਿਆ ਹੈ ਉਹ ਇਹਨਾਂ ਨੂੰ ਵੀ ਯਾਦ ਹੀ ਨਹੀਂ ਕਿ ਅਸੀਂ ਕਿਹੜੇ ਮੰਦਰ ਵਿੱਚੋਂ ਚੋਰੀ ਕੀਤਾ ਸੀ। ਚੋਰਾਂ ਵੱਲੋਂ ਆਪਣੇ ਨਾਮ ਵੀ ਦੱਸੇ ਗਏ ਹਨ। ਇਹ ਵੀ ਦੱਸਿਆ ਗਿਆ ਕਿ ਸਾਡਾ ਇੱਕ ਹੈਡ ਹੈ ਜੋ ਸਾਡੀ ਮਦਦ ਕਰਦਾ ਹੈ ਅਤੇ ਜਾਣਕਾਰੀ ਦਿੰਦਾ ਹੈ ਕਿ ਕਿੱਥੇ ਚੋਰੀ ਕਰਨੀ ਹੈ ਜਿਵੇਂ ਇਹਨਾਂ ਨੇ ਕੈਮਰੇ ਅੱਗੇ ਖੁੱਲ ਕੇ ਸਾਰਾ ਕੁਝ ਦੱਸਿਆ ਹੈ ਇਸ ਨਾਲ ਕੋਟਕਪੂਰਾ ਦੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਜਰੂਰ ਆ ਗਈ ਹੈ। ਦੁਧਾਧਾਰੀ ਡੇਰੇ ਦੇ ਮੁਖੀ ਵੱਲੋਂ ਅਤੇ ਕਾਲੀ ਮਾਤਾ ਦੇ ਮੰਦਰ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਸਰਕਾਰ ਨੂੰ ਇਹਨਾਂ ਤੇ ਕਾਰਵਾਈ ਕਰਨ ਲਈ ਕਿਹਾ ਹੈ ਉਥੇ ਹੀ ਲੋਕਲ ਪੁਲਿਸ ਨੂੰ ਵੀ ਇਸ ਤੇ ਗੌਰ ਕਰਨ ਲਈ ਕਿਹਾ ਗਿਆ ਹੈ।